ਸੁਸ਼ਮਿਤਾ ਸੇਨ ਨੂੰ ਬੁਆਏ ਫਰੈਂਡ ਨੇ ਦਿੱਤਾ ਅਜਿਹਾ ਸਰਪਰਾਈਜ਼, ਭਾਵੁਕ ਹੋ ਕੇ ਵੀਡੀਓ ਕੀਤੀ ਸਾਂਝੀ

By  Rupinder Kaler November 20th 2019 12:24 PM

ਬਾਲੀਵੁੱਡ ਅਦਾਕਾਰਾ ਤੇ ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਨੇ ਬੀਤੇ ਦਿਨ ਯਾਨੀ 19 ਨਵੰਬਰ ਨੂੰ ਆਪਣਾ ਜਨਮ ਦਿਨ ਮਨਾਇਆ ਹੈ । ਇਸ ਮੌਕੇ ਤੇ ਬਾਲੀਵੁੱਡ ਸਿਤਾਰਿਆਂ ਦੇ ਨਾਲ-ਨਾਲ ਉਹਨਾਂ ਦੇ ਪ੍ਰਸ਼ੰਸਕਾਂ ਨੇ ਵੀ ਉਹਨਾਂ ਨੂੰ ਵਧਾਈ ਦਿੱਤੀ ਸੀ । ਪਰ ਸੁਸ਼ਮਿਤਾ ਸੇਨ ਉਦੋਂ ਹੈਰਾਨ ਹੋ ਗਈ ਜਦੋਂ ਉਹਨਾਂ ਦੇ ਬੁਆਏ ਫ੍ਰੈਂਡ ਰੋਹਮਾਨ ਸ਼ਾਲ ਤੇ ਬੇਟੀਆਂ ਨੇ ਉਹਨਾਂ ਦੇ ਘਰ ਦੀ ਛੱਤ ਤੇ ਇੱਕ ਸਰਪਰਾਈਜ਼ ਪਾਰਟੀ ਪਲਾਨ ਕੀਤੀ ।

https://www.instagram.com/p/B4lGCX1BKqP/

ਸੁਸ਼ਮਿਤਾ ਸੇਨ ਦੀਆਂ ਬੇਟੀਆਂ ਤੇ ਬੁਆਏ ਫਰੈਂਡ ਨੇ ਛੱਤ ਨੂੰ ਪੂਰੀ ਤਰ੍ਹਾਂ ਸਜਾ ਦਿੱਤਾ ਸੀ, ਇਸ ਸਭ ਨੂੰ ਦੇਖ ਕੇ ਸੁਸ਼ਮਿਤਾ ਸੇਨ ਕਾਫੀ ਭਾਵੁਕ ਹੋ ਗਈ । ਇਸ ਪਾਰਟੀ ਦੀਆਂ ਵੀਡੀਓ ਤੇ ਤਸਵੀਰਾਂ ਸੁਸ਼ਮਿਤਾ ਸੇਨ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤੀਆਂ ਹਨ । ਇਹਨਾਂ ਵੀਡੀਓ ਵਿੱਚ ਸੁਸ਼ਮਿਤਾ ਸੇਨ ਕਾਫੀ ਭਾਵੁਕ ਨਜ਼ਰ ਆ ਰਹੀ ਹੈ ।

https://www.instagram.com/p/B5D6yWbhswa/

ਇਹਨਾਂ ਵੀਡੀਓ ਨੂੰ ਉਹਨਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ ‘ਬਿਲਕੁਲ ਜਾਦੂ ਵਰਗਾ ਜਨਮ ਦਿਨ ਸੀ, ਮੈਂ ਜੋ ਕੁਝ ਮੰਗਿਆ, ਮੈਨੂੰ ਸਭ ਕੁਝ ਮਿਲਿਆ, ਧੰਨਵਾਦ ਜਾਨ ਰੋਹਮਾਨ ਸ਼ਾਲ ਇਸ ਜਨਮ ਦਿਨ ਤੇ ਦਿੱਤੀ ਸਰਪਰਾਈਜ਼ ਲਈ, ਹਰ ਕਿਸੇ ਨੇ ਵਧੀਆ ਐਕਟਿੰਗ ਕੀਤੀ, ਕਿਸੇ ਨੇ ਵੀ ਮੈਨੂੰ ਅਹਿਸਾਸ ਨਹੀਂ ਹੋਣ ਦਿੱਤਾ ਇਸ ਪਾਰਟੀ ਦਾ’ ।

https://www.instagram.com/p/B4R5OplBlmN/

Related Post