ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਨੂੰ ਸੁਸ਼ਮਿਤਾ ਸੇਨ ਨੇ ਦਿੱਤੀ ਸੀ ਇਸ ਮਾਮਲੇ 'ਚ ਮਾਤ

By  Rupinder Kaler June 4th 2019 01:00 PM -- Updated: June 4th 2019 03:35 PM

ਮਿਸ ਯੂਨੀਵਰਸ ਰਹੀ ਸੁਸ਼ਮਿਤਾ ਸੇਨ ਹਮੇਸ਼ਾ ਆਪਣੀਆਂ ਸ਼ਰਤਾਂ 'ਤੇ ਜ਼ਿੰਦਗੀ ਜਿਉਂਦੀ ਹੈ । ਇਹੀ ਅੰਦਾਜ਼ ਉਹਨਾਂ ਨੂੰ ਹੋਰਾਂ ਤੋਂ ਵੱਖਰਾ ਕਰਦਾ ਹੈ । ਸੁਸ਼ਮਿਤਾ ਸੇਨ ਨੇ ਐਸ਼ਵਰਿਆ ਰਾਏ ਬੱਚਨ ਨੂੰ ਪਿੱਛੇ ਛੱਡ ਕੇ ਫੇਮਿਨਾ ਮਿਸ ਇੰਡੀਆ ਦਾ ਖਿਤਾਬ ਹਾਸਲ ਕੀਤਾ ਸੀ । ਜਿਸ ਤੋਂ ਬਾਅਦ ਉਹ 1994 ਵਿੱਚ ਮਿਸ ਯੂਨੀਵਰਸ ਬਣੀ ਸੀ । ਖ਼ਬਰਾਂ ਦੀ ਮੰਨੀਏ ਤਾਂ ਇਸ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਕੋਲਡ ਵਾਰ ਵੀ ਚੱਲਦਾ ਰਿਹਾ ਹੈ ।

https://www.instagram.com/p/Bx8aM_Ph-xW/

ਪਰ ਇਸ ਸਭ ਨੂੰ ਲੈ ਕੇ ਸੁਸ਼ਮਿਤਾ ਸੇਨ ਨੇ ਹੁਣ ਖੁਲਾਸਾ ਕੀਤਾ ਹੈ ।ਸੁਸ਼ਮਿਤਾ ਸੇਨ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਉਹਨਾਂ ਤੇ ਐਸ਼ਵਰਿਆ ਰਾਏ ਬੱਚਨ ਵਿੱਚ ਕੋਲਡਵਾਰ ਵਰਗਾ ਕੁਝ ਵੀ ਨਹੀਂ ਸੀ । ਉਹਨਾਂ ਨੇ ਹਮੇਸ਼ਾ ਐਸ਼ਵਰਿਆ ਨੂੰ ਲੈ ਕੇ ਗਰਮਜੋਸ਼ੀ ਦਿਖਾਈ ਹੈ । ਐਸ਼ਵਰਿਆ ਹੋਰਾਂ ਲੋਕਾਂ ਨਾਲੋਂ ਵੱਖਰੀ ਹੈ ।

https://www.instagram.com/p/Bw3qlqNhMRh/

ਕੋਲਡ ਵਾਰ ਵਾਲੀ ਗੱਲ ਬਿਲਕੁਲ ਬਕਵਾਸ ਹੈ । ਜਦੋਂ ਸੁਸ਼ਮਿਤਾ ਸੇਨ ਨੂੰ ਪੁੱਛਿਆ ਗਿਆ ਕਿ ਉਹ ਐਸ਼ਵਰਿਆ ਨੂੰ ਦੋਸਤ ਕਹੇਗੀ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਦੂਜੇ ਨਾਲ ਸਮਾਂ ਬਿਤਾਉਣਾ ਹੋਵੇਗਾ । ਇੱਕ ਇੰਟਰਵਿਊ ਵਿੱਚ ਸੁਸ਼ਮਿਤਾ ਸੇਨ ਨੇ ਹੋਰ ਵੀ ਕਈ ਖੁਲਾਸੇ ਕੀਤੇ ਹਨ ਪਰ ਇੱਕ ਗੱਲ ਜ਼ਰੂਰ ਹੈ ਕਿ ਜਿਸ ਤਰ੍ਹਾਂ ਦਾ ਸੁਸ਼ਮਿਤਾ ਸੇਨ ਦਾ ਜਵਾਬ ਸੀ ਉਸ ਤੋਂ ਸਾਫ ਹੋ ਜਾਂਦਾ ਹੈ ਕਿ ਇਸ ਗੱਲ ਨੂੰ ਲੈ ਕੇ ਦੋਹਾਂ ਵਿੱਚ ਮਨ-ਮੁਟਾਅ ਤਾਂ ਜ਼ਰੂਰ ਸੀ ।

https://www.instagram.com/p/BxVbdH1FdNy/

Related Post