ਪਾਲੀਵੁੱਤ ਤੋਂ ਬਾਲੀਵੁੱਡ ਤੱਕ ਚਲਦਾ ਹੈ ਸੁਵਿੰਦਰ ਵਿੱਕੀ ਦਾ ਸਿੱਕਾ, ਵਿਰਾਸਤ 'ਚ ਮਿਲੀ ਅਦਾਕਾਰੀ 

By  Rupinder Kaler July 6th 2019 04:55 PM

ਸੁਵਿੰਦਰ ਵਿੱਕੀ ਉਹ ਅਦਾਕਾਰ ਹੈ ਜਿਸ ਦਾ ਸਿੱਕਾ ਪਾਲੀਵੁੱਡ ਹੀ ਨਹੀਂ ਸਗੋਂ ਬਾਲੀਵੁੱਡ ਵਿੱਚ ਵੀ ਚੱਲਦਾ ਹੈ । 'ਚੌਥੀ ਕੂਟ', 'ਸੁਪਰ ਸਿੰਘ', 'ਉੜਤਾ ਪੰਜਾਬ' ਤੇ 'ਸਲੱਮ ਸਟਾਰ' ਵਰਗੀਆਂ ਫ਼ਿਲਮਾਂ ਵਿੱਚ ਸੁਵਿੰਦਰ ਵਿੱਕੀ ਦੀ ਅਦਾਕਾਰੀ ਦੇਖਦੇ ਹੀ ਬਣਦੀ ਹੈ । ਸਵਿੰਦਰ ਵਿੱਕੀ ਨੂੰ ਅਦਾਕਾਰੀ ਵਿਰਾਸਤ ਵਿੱਚ ਹੀ ਮਿਲੀ ਹੈ । ਉਹ ਉੱਘੇ ਰੰਗਕਰਮੀ ਹਰਬੰਸ ਲਾਲ ਕੰਬੋਜ ਤੇ ਮਾਤਾ ਅਮਰਜੀਤ ਕੌਰ ਦਾ ਪੁੱਤਰ ਹੈ ।

ਘਰ ਵਿੱਚ ਥਿਏਟਰ ਵਰਗਾ ਮਾਹੌਲ ਹੋਣ ਕਰਕੇ ਸੁਵਿੰਦਰ ਵਿੱਕੀ ਦਾ ਝੁਕਾਅ ਵੀ ਅਦਾਕਾਰੀ ਵੱਲ ਹੋ ਗਿਆ । ਸਕੂਲ ਵਿੱਚ ਪੜ੍ਹਦੇ ਹੋਏ ਹੀ ਸੁਵਿੰਦਰ ਵਿੱਕੀ ਅਨੇਕਾਂ ਨਾਟਕਾਂ ਦਾ ਹਿੱਸਾ ਰਿਹਾ । ਜਸਪਾਲ ਭੱਟੀ ਦੇ ਨਾਲ 'ਪ੍ਰੋ. ਮਨੀ ਪਲਾਂਟ', 'ਫੁੱਲ ਟੈਨਸ਼ਨ' ਵਰਗੇ ਪ੍ਰੋਗਰਾਮਾਂ ਵਿੱਚ ਕੰਮ ਕਰਕੇ ਆਪਣੀ ਅਦਾਕਾਰੀ ਵਿੱਚ ਹੋਰ ਨਿਖਾਰ ਲਿਆਂਦਾ ।

ਸਕੂਲ ਦੀ ਪੜ੍ਹਾਈ ਤੋਂ ਬਾਅਦ ਸੁਵਿੰਦਰ ਵਿੱਕੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਰਾਮਾ ਵਿਭਾਗ ਤੋਂ ਐੱਮ.ਏ ਥਿਏਟਰ ਐਂਡ.ਟੀ.ਵੀ ਕੀਤੀ । ਇੱਥੇ ਹੀ ਉਸ ਨੇ ਥਿਏਟਰ ਜਗਤ ਦੀਆਂ ਪ੍ਰਸਿੱਧ ਹਸਤੀਆਂ ਬਲਰਾਜ ਪੰਡਿਤ, ਕ੍ਰਿਸ਼ਨ ਦਿਵੇਦੀ, ਨਵਨਿੰਦਰ ਬਹਿਲ, ਸੁਨੀਤਾ ਧੀਰ, ਪ੍ਰੋ. ਗੁਰਚਰਨ ਸਿੰਘ, ਕਮਲੇਸ਼ ਉੱਪਲ,ਗੌਤਮ ਗੰਭੀਰ ਅਤੇ ਰਵੀ ਚਤੁਰਵੇਦੀ  ਤੋਂ ਅਦਾਕਾਰੀ ਦਾ ਹਰ ਗੁਰ ਸਿੱਖਿਆ ।

ਸੁਵਿੰਦਰ ਵਿੱਕੀ ਨੇ  'ਨਦਾਨ ਪਰਿੰਦੇ', 'ਸਾਵਧਾਨ ਇੰਡੀਆ', 'ਮੀਤ ਮਿਲਾ ਦੇ ਰੱਬਾ' ਵਰਗੇ ਨਾਟਕਾਂ ਵਿੱਚ ਕੰਮ ਕਰਕੇ ਦਰਸ਼ਕਾਂ ਦਾ ਦਿੱਲ ਜਿੱਤਿਆ । ਸੁਵਿੰਦਰ ਵਿੱਕੀ ਨੇ ਡਾਇਰੈਕਟਰ ਗੁਰਵਿੰਦਰ ਦੀ ਫ਼ਿਲਮ 'ਚੌਥੀ ਕੂਟ' ਵਿੱਚ ਬਤੌਰ ਨਾਇਕ ਭੂਮਿਕਾ ਨਿਭਾਈ । ਇਸ ਫ਼ਿਲਮ ਨੇ ਹਰ ਇੱਕ ਦਾ ਧਿਆਨ ਵਿੱਕੀ ਵੱਲ ਖਿਚਿਆ।

https://www.instagram.com/p/BNogBX5jbjW/

ਅੱਜਕੱਲ੍ਹ ਉਹ ਆਪਣੀ ਕਰਮਭੂਮੀ ਚੰਡੀਗੜ੍ਹ ਵਿੱਚ ਆਪਣੀ ਜੀਵਨ ਸਾਥਣ ਅਤੇ ਪ੍ਰਸਿੱਧ ਚਿੱਤਰਕਾਰ ਗੁਰਸ਼ਰਨ ਕੌਰ ਮਾਨ ਅਤੇ ਦੋ ਪੁੱਤਰੀਆਂ ਨਾਲ ਖ਼ੁਸ਼ੀਆਂ ਭਰੀ ਜ਼ਿੰਦਗੀ ਬਿਤਾ ਰਿਹਾ ਹੈ, ਤੇ ਕਈ ਨਵੇਂ ਪ੍ਰੋਜੈਕਟਾਂ ਤੇ ਕੰਮ ਕਰ ਰਿਹਾ ਹੈ ।

Vikky Suvinder Vikky Suvinder

Related Post