ਮੱਥਾ ਟੇਕਣ ਗਈ ਸੀ ਸਵਰਾ ਭਾਸਕਰ ਦੀ ਚੋਰੀ ਹੋਈ ਇਹ ਚੀਜ਼, ਵੀਡੀਓ ਹੋਈ ਵਾਇਰਲ

By  Rupinder Kaler September 11th 2019 05:25 PM

ਮੁੰਬਈ ਵਿੱਚ ਇੱਕ ਅਜਿਹਾ ਸਥਾਨ ਹੈ ਜਿੱਥੇ ਬਾਲੀਵੁੱਡ ਦੇ ਹਰ ਸਿਤਾਰੇ ਦਾ ਸ਼ਰਧਾ ਨਾਲ ਸਿਰ ਝੁਕ ਜਾਂਦਾ ਹੈ । ਜੀ ਹਾਂ ਅਸੀਂ ਗੱਲ ਕਰਨ ਜਾ ਰਹੇ ਹਾਂ ਲਾਲਬਾਗ ਦੇ ਰਾਜਾ ਦੇ ਦਰਬਾਰ ਦੀ,ਜਿੱਥੇ ਬੀਤੇ ਦਿਨ ਬਾਲੀਵੁੱਡ ਦੀ ਅਦਾਕਾਰਾ ਸਵਰਾ ਭਾਸਕਰ ਵੀ ਲਾਲਬਾਗ ਦੇ ਦਰਬਾਰ ਦੇ ਦਰਸ਼ਨ ਕਰਨ ਪਹੁੰਚੀ ਸੀ । ਪਰ ਸਵਰਾ ਨੂੰ ਨੰਗੇ ਪੈਰ ਮੰਦਰ ਵਿੱਚੋਂ ਵਾਪਿਸ ਆਉਣਾ ਪਿਆ ।

https://www.instagram.com/p/B2ET4t1ptnY/

ਦਰਅਸਲ ਸਵਰਾ ਭਾਸਕਰ ਦੀਆਂ ਚੱਪਲਾਂ ਮੰਦਰ ਵਿੱਚੋਂ ਕਿਸੇ ਨੇ ਚੋਰੀ ਕਰ ਲਈਆਂ ਸਨ । ਇਸ ਸਭ ਦੀ ਸਵਰਾ ਨੇ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਇਸ ਵੀਡੀਓ ਵਿੱਚ ਸਵਰਾ ਬੋਲ ਵੀ ਰਹੀ ਹੈ ਤੁਰਦੇ ਹੋਏ ਉਹ ਕਹਿ ਰਹੀ ਹੈ ਕਿ ਇਹ ਹੁੰਦੀ ਹੈ ਸੱਚੀ ਸ਼ਰਧਾ ਨੰਗੇ ਪੈਰ ਦਰਸ਼ਨ ਕਰਨ ਗਈ ਸੀ ।

https://twitter.com/ReallySwara/status/1171711513247141888

ਸਵਰਾ ਭਾਸਕਰ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਲਾਲਬਾਗ ਮੁੰਬਈ ਦਾ ਸਭ ਤੋਂ ਸ਼ਾਨਦਾਰ ਪੰਡਾਲ ਹੁੰਦਾ ਹੈ । ਇਸ ਵਾਰ ਇਸ ਪੰਡਾਲ ਨੂੰ ਈਸਰੋ ਦੇ ਚੰਦਰਯਾਨ ਮਿਸ਼ਨ ਦੀ ਥੀਮ ਤੇ ਬਣਾਇਆ ਗਿਆ ਸੀ ।

Related Post