ਅਮਿਤਾਬ ਬੱਚਨ ਦੀ ਫ਼ਿਲਮ ਨੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਮਾਏ 300 ਕਰੋੜ, ਜਾਣੋ ਕਿਸ ਤਰ੍ਹਾਂ

By  Rupinder Kaler September 11th 2019 04:08 PM

ਫ਼ਿਲਮਾਂ ਨੂੰ ਆਪਣੀ ਲਾਗਤ ਵਸੂਲਣ ਦਾ ਨਵਾਂ ਜ਼ਰੀਆ ਮਿਲ ਗਿਆ ਹੈ ਜੀ ਹਾਂ ਹੁਣ ਫ਼ਿਲਮਾਂ ਦੇ ਰਾਈਟਸ ਡਿਜੀਟਲ ਪਲੈਟਫਾਰਮ ਤੇ ਵੀ ਵਿੱਕਣ ਲੱਗੇ ਹਨ । ਡਿਜੀਟਲ ਪਲੈਟਫਾਰਮ ਸੈਟੇਲਾਈਟ ਪਲੈਟਫਾਰਮ ਨੂੰ ਵੀ ਇਸ ਮਾਮਲੇ ਵਿੱਚ ਟੱਕਰ ਦੇ ਰਿਹਾ ਹੈ । ਹਾਲ ਹੀ ਵਿੱਚ ਪ੍ਰਭਾਸ ਤੇ ਸ਼ਰਧਾ ਕਪੂਰ ਦੀ ਫ਼ਿਲਮ ਸਾਹੋ ਦੇ ਡਿਜੀਟਲ ਰਾਈਟਸ 42 ਕਰੋੜ ਰੁਪਏ ਵਿਕੇ ਸਨ ।

ਹੁਣ ਇੱਕ ਹੋਰ ਸਾਊਥ ਇੰਡੀਅਨ ਫ਼ਿਲਮ ‘Sye Raa Narasimha Reddy’ ਦੇ ਡਿਜੀਟਲ ਰਾਈਟਸ ਕਰੋੜਾਂ ਰੁਪਏ ਵਿੱਚ ਵਿਕਣ ਦੀ ਖ਼ਬਰ ਆਈ ਹੈ । ਖ਼ਬਰਾਂ ਦੀ ਮੰਨੀਏ ਤਾਂ ਫ਼ਿਲਮ ਨੇ ਰਿਲੀਜ਼ ਹੋਣ ਤੋਂ ਪਹਿਲਾਂ ਹੀ 300 ਕਰੋੜ ਦਾ ਕਾਰੋਬਾਰ ਕਰ ਲਿਆ ਹੈ । ਇੱਕ ਵੱੈਬਸਾਈਟ ਦੀ ਖ਼ਬਰ ਮੁਤਾਬਿਕ ‘Sye Raa Narasimha Reddy’ ਦੇ ਡਿਜੀਟਲ ਰਾਈਟਸ ਐਮਾਜਨ ਪ੍ਰਾਈਮ ਨੇ ਲਗਭਗ 40 ਕਰੋੜ ਵਿੱਚ ਖਰੀਦੇ ਹਨ ।

ਇਸ ਫ਼ਿਲਮ ਨੂੰ ਸੁਰੇਂਦਰ ਰੈੱਡੀ ਨੇ ਡਾਇਰੈਕਟ ਕੀਤਾ ਹੈ । ਫ਼ਿਲਮ ਦੀ ਕਹਾਣੀ ਅੰਗਰੇਜਾਂ ਦੇ ਖਿਲਾਫ ਭਾਰਤ ਦੀ ਪਹਿਲੀ ਆਜ਼ਾਦੀ ਦੀ ਲੜਾਈ ਤੇ ਅਧਾਰਿਤ ਹੈ । ਇਹ ਲੜਾਈ 1857 ਦੇ ਵਿਦਰੋਹ ਤੋਂ ਪਹਿਲਾਂ ਲੜੀ ਗਈ ਸੀ । ਖ਼ਬਰਾਂ ਦੀ ਮੰਨੀਏ ਤਾਂ ਫ਼ਿਲਮ ਨੇ ਰਿਲੀਜ਼ ਹੋਣ ਤੋਂ ਪਹਿਲਾਂ ਵਰਲਡਵਾਈਡ 300 ਕਰੋੜ ਦਾ ਕਾਰੋਬਾਰ ਕਰ ਲਿਆ ਹੈ । ਜਿਸ ਵਿੱਚ 110 ਕਰੋੜ ਤੋਂ ਜ਼ਿਆਦਾ ਨਾਨ-ਥੀਏੇਟ੍ਰੀਕਲ ਰਾਈਟਸ ਤੋਂ ਆਏ ਹਨ ।

ਫ਼ਿਲਮ ਦੇ ਸੈਟੇਲਾਈਟ ਰਾਈਟਸ 67 ਕਰੋੜ ਵਿੱਚ ਵਿਕੇ ਹਨ ਜਦੋਂ ਕਿ ਆਡੀਓ ਰਾਈਟਸ 3.50 ਕਰੋੜ ਵਿੱਚ ਵਿਕੇ ਹਨ । ਫ਼ਿਲਮ ਵਿੱਚ ਮੁੱਖ ਭੂਮਿਕਾ ਚਿੰਰਜੀਵੀ ਨਿਭਾਅ ਰਹੇ ਹਨ ਜਦੋਂ ਕਿ ਅਮਿਤਾਬ ਬੱਚਨ ਸਮੇਤ ਹੋਰ ਕਈ ਵੱਡੇ ਸਿਤਾਰੇ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ ।

Related Post