ਪੰਜਾਬੀ ਦੀ ਇਸ ਲੇਖਿਕਾ ਦੇ ਅਵਤਾਰ ਵਿੱਚ ਨਜ਼ਰ ਆਵੇਗੀ ਤਾਪਸੀ ਪਨੂੰ, ਤਸਵੀਰਾਂ ਕੀਤੀਆਂ ਸਾਂਝੀਆਂ

By  Rupinder Kaler September 11th 2019 06:02 PM

ਅਨੁਭਵ ਸਿਨ੍ਹਾ ਅਤੇ ਤਾਪਸੀ ਪਨੂੰ ਇੱਕ ਵਾਰ ਫਿਰ ਇੱਕਠੇ ਪਰਦੇ ਤੇ ਦਿਖਾਈ ਦੇਣ ਵਾਲੇ ਹਨ । ਇਸ ਵਾਰ ਇਹ ਜੋੜੀ ਫ਼ਿਲਮ ‘ਥੱਪੜ’ ਵਿੱਚ ਨਜ਼ਰ ਆਵੇਗੀ । ਕੁਝ ਦਿਨ ਪਹਿਲਾਂ ਅਨੁਭਵ ਸਿਨ੍ਹਾ ਨੇ ਇਸ ਫ਼ਿਲਮ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਸੀ ਤੇ ਦੱਸਿਆ ਸੀ ਕਿ ਇਹ ਫ਼ਿਲਮ ਅਗਲੇ ਸਾਲ 6 ਮਾਰਚ ਨੂੰ ਰਿਲੀਜ਼ ਹੋਵੇਗੀ । ਹੁਣ ਤਾਪਸੀ ਪਨੂੰ ਨੇ ਇੱਕ ਤਸਵੀਰ ਸ਼ੇਅਰ ਕਰਕੇ ਇਸ ਗੱਲ ਵੱਲ ਇਸ਼ਾਰਾ ਕੀਤਾ ਹੈ ਕਿ ਉਹ ਅੰਮ੍ਰਿਤਾ ਪ੍ਰੀਤਮ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ ।

https://twitter.com/anubhavsinha/status/1170520043198849024

ਤਾਪਸੀ ਨੇ ਇੰਸਟਾਗ੍ਰਾਮ ਤੇ ਪੋਸਟ ਸ਼ੇਅਰ ਕਰਦੇ ਹੋਏ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ । ਉਹਨਾਂ ਨੇ ਆਪਣੀ ਪੋਸਟ ਦੇ ਜ਼ਰੀਏ ਕਿਹਾ ਹੈ ਕਿ ਉਹ ਮਸ਼ਹੂਰ ਲੇਖਿਕਾ, ਨਾਵਲ ਰਾਈਟਰ ਤੇ ਕਵਿਤਰੀ ਅੰਮ੍ਰਿਤਾ ਪ੍ਰੀਤਮ ਦੀ ਭੂਮਿਕਾ ਨਿਭਾਉਣ ਜਾ ਰਹੀ ਹੈ ।

https://www.instagram.com/p/B2NpBsKpIof/

ਇਸ ਤਸਵੀਰ ਵਿੱਚ ਤਾਪਸੀ ਅੰਮ੍ਰਿਤਾ ਪ੍ਰੀਤਮ ਦੇ ਕਿਰਦਾਰ ਵਿੱਚ ਨਜ਼ਰ ਆ ਰਹੀ ਹੈ । ਪੰਜਾਬੀ ਸੂਟ ਵਿੱਚ ਦਿਖਾਈ ਦੇ ਰਹੀ ਤਾਪਸੀ ਆਪਣੇ ਕੰਮ ਵਿੱਚ ਮਗਨ ਦਿਖਾਈ ਦੇ ਰਹੀ ਹੈ । ‘ਥੱਪੜ’ ਫ਼ਿਲਮ ਮਹਿਲਾ ’ਤੇ ਅਧਾਰਿਤ ਹੈ ਇਸ ਲਈ ਇਸ ਨੂੰ ਮਹਿਲਾ ਦਿਵਸ ਤੇ ਰਿਲੀਜ਼ ਕਰਨ ਦਾ ਫ਼ੈਸਲਾ ਲਿਆ ਗਿਆ ਹੈ ।

Related Post