ਗੋਗੀ ਦੇ ਕਿਰਦਾਰ ਨਾਲ ਮਸ਼ਹੂਰ ਅਦਾਕਾਰ ਸਮਯ ਸ਼ਾਹ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ

By  Rupinder Kaler October 30th 2020 04:58 PM -- Updated: October 30th 2020 05:06 PM

ਛੋਟੇ ਪਰਦੇ ਦੇ ਸਭ ਤੋਂ ਮਸ਼ਹੂਰ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਅਦਾਕਾਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ । ਇਸ ਸ਼ੋਅ ਵਿੱਚ ਇਹ ਅਦਾਕਾਰ ਗੋਗੀ ਦਾ ਕਿਰਦਾਰ ਨਿਭਾਉਂਦਾ ਹੈ, ਅਦਾਕਾਰ ਦਾ ਨਾਂਅ ਸਮਯ ਸ਼ਾਹ ਹੈ। ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਇਹ ਘਟਨਾ ਸਮਯ ਸ਼ਾਹ ਦੀ ਬੋਰੀਵਲੀ ਸਥਿਤ ਬਿਲਡਿੰਗ ਲਾਗੇ ਵਾਪਰੀ।

gogi

ਹੋਰ ਪੜ੍ਹੋ :-

ਤਸਵੀਰ ਵਿੱਚ ਦਿਖਾਈ ਦੇਣ ਵਾਲੀ ਇਹ ਬੱਚੀ ਹੈ ਅੱਜ ਦੀ ਸੂਪਰ ਸਟਾਰ, ਦੱਸੋ ਕੌਣ

ਹਰਭਜਨ ਮਾਨ ਤੇ ਉਹਨਾਂ ਦੀ ਪਤਨੀ ਹਰਮਨ ਨੇ ਆਪਣੇ ਪ੍ਰਸ਼ੰਸਕਾਂ ਦਾ ਇਸ ਵਜ੍ਹਾ ਕਰਕੇ ਕੀਤਾ ਧੰਨਵਾਦ

ਹਾਰਦਿਕ ਪਾਂਡਿਆ ਨੇ ਆਪਣੇ ਬੇਟੇ AGASTYA ਦੀ ਯਾਦ ‘ਚ ਸ਼ੇਅਰ ਕੀਤੀ ਇਮੋਸ਼ਨਲ ਪੋਸਟ, ਇੱਕ ਮਿਲੀਅਨ ਤੋਂ ਵੱਧ ਆਏ ਲਾਈਕਸ

ਕੁਝ ਲੜਕਿਆਂ ਨੇ ਸਮਯ ਸ਼ਾਹ ਨਾਲ ਬਦਸਲੂਕੀ ਕੀਤੀ ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਹਾਲੇ ਉਨ੍ਹਾਂ ਬਦਮਾਸ਼ ਮੁੰਡਿਆਂ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ। ਬਿਲਡਿੰਗ ਦੀ ਸੀਸੀਟੀਵੀ ਫ਼ੁਟੇਜ ਮਿਲ ਗਈ ਹੈ, ਉਸ ਦੇ ਆਧਾਰ ’ਤੇ ਹੀ ਪੁਲਿਸ ਜਾਂਚ ਕਰ ਰਹੀ ਹੈ।

gogi

ਧਮਕੀ ਦੇਣ ਦੀ ਇਹ ਵਾਰਦਾਤ 27 ਅਕਤੂਬਰ ਨੂੰ ਵਾਪਰੀ ਹੈ। ਸਮਯ ਸ਼ਾਹ ਨੂੰ ਗੁੰਡਿਆਂ ਨੇ ਤੀਜੀ ਵਾਰ ਅਜਿਹੀ ਧਮਕੀ ਦਿੱਤੀ ਹੈ। ਅਦਾਕਾਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਉੱਤੇ ਸੀਸੀਟੀਵੀ ਫ਼ੁਟੇਜ ਦੀ ਤਸਵੀਰ ਸ਼ੇਅਰ ਕੀਤੀ ਹੈ ।

ਸਮਯ ਸ਼ਾਹ ਨੇ ਲਿਖਿਆ, ‘ਦੋ ਦਿਨ ਪਹਿਲਾਂ ਇਹ ਆਦਮੀ ਮੇਰੀ ਬਿਲਡਿੰਗ ’ਚ ਆਇਆ ਤੇ ਬਿਨਾ ਕਿਸੇ ਕਾਰਣ ਮੈਨੂੰ ਗਾਲ਼ਾਂ ਕੱਢਣ ਲੱਗਾ। ਮੈਂ ਉਸ ਨੂੰ ਪਛਾਣਦਾ ਨਹੀਂ। ਮੈਨੂੰ ਗਾਲ਼ਾਂ ਕੱਢਣ ਪਿੱਛੇ ਉਸ ਦਾ ਕੀ ਕਾਰਣ ਹੈ? ਉਸ ਨੇ ਮੈਨੂੰ ਧਮਕੀ ਦਿੱਤੀ ਕਿ ਉਹ ਮੈਨੂੰ ਮਾਰ ਸੁੱਟੇਗਾ। ਜੋ ਲੋਕ ਮੈਨੂੰ ਪਿਆਰ ਕਰਦੇ ਹਨ, ਮੈਂ ਉਨ੍ਹਾਂ ਨਾਲ ਇਹ ਜਾਣਕਾਰੀ ਸਾਂਝੀ ਕਰ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਜੇ ਮੈਨੂੰ ਕੁਝ ਹੋ ਜਾਂਦਾ ਹੈ, ਤਾਂ ਇਹ ਮੇਰੇ ਤੇ ਮੇਰੇ ਪਰਿਵਾਰ ਲਈ ਠੀਕ ਰਹੇਗਾ। ਧੰਨਵਾਦ।’

Related Post