ਫ਼ਿਲਮ '83' 'ਚ ਐਮੀ ਵਿਰਕ ਦੇ ਨਾਲ-ਨਾਲ ਹਾਰਡੀ ਸੰਧੂ ਵੀ ਦੇਣਗੇ ਦਿਖਾਈ, ਨਿਭਾਉਣਗੇ ਇਹ ਰੋਲ  

By  Rupinder Kaler February 18th 2019 11:29 AM

ਰਣਵੀਰ ਸਿੰਘ ਦੀ ਫ਼ਿਲਮ 83 ਨੂੰ ਲੈ ਕੇ ਆਏ ਦਿਨ ਨਵੇਂ ਖੁਲਾਸੇ ਹੋ ਰਹੇ ਹਨ । ਖਬਰਾਂ ਦੀ ਮੰਨੀਏ ਤਾਂ ਗਾਇਕ ਤੇ ਐਕਟਰ ਐਮੀ ਵਿਰਕ ਨੂੰ ਇਸ ਫਿਲਮ ਲਈ ਕਾਸਟ ਕੀਤਾ ਗਿਆ ਹੈ । ਐਮੀ ਵਿਰਕ ਇਸ ਫ਼ਿਲਮ ਵਿੱਚ ਬਲਵਿੰਦਰ ਸਿੰਘ ਸੰਧੂ ਦਾ ਰੋਲ ਨਿਭਾਉਣਗੇ । ਇਸ ਫ਼ਿਲਮ ਨੂੰ ਲੈ ਕੇ ਹੁਣ ਇੱਕ ਹੋਰ ਖ਼ਬਰ ਆਈ ਹੈ ਕਿ ਇਸ ਫ਼ਿਲਮ ਲਈ ਗਾਇਕ ਹਾਰਡੀ ਸੰਧੂ ਨੂੰ ਵੀ ਕਾਸਟ ਕੀਤਾ ਗਿਆ ਹੈ । ਹਾਰਡੀ ਸੰਧੂ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਚੰਗਾ ਨਾਂ ਹੈ ਉਸ ਨੇ ਕਈ ਹਿੱਟ ਗਾਣੇ ਦਿੱਤੇ ਹਨ ।

https://www.youtube.com/watch?v=G0Hx6uN2AJE

ਖ਼ਬਰਾਂ ਦੀ ਮੰਨੀਏ ਤਾਂ ਹਾਰਡੀ ਸੰਧੂ ਇਸ ਫਿਲਮ ਵਿੱਚ ਸਾਬਕਾ ਕ੍ਰਿਕਟਰ ਮਦਨ ਲਾਲ ਦਾ ਰੋਲ ਨਿਭਾਉਣਗੇ । ਮਦਨ ਲਾਲ ਨੇ 1983 ਦਾ ਕ੍ਰਿਕਟ ਵਰਲਡ ਕੱਪ ਜਿੱਤਣ ਵਿੱਚ ਵੱਡਾ ਰੋਲ ਅਦਾ ਕੀਤਾ ਸੀ ਤੇ ਕਈ ਵਿਕਟਾਂ ਲਈਆਂ ਸਨ ।

ਤੁਹਾਨੂੰ ਦੱਸ ਦਿੰਦੇ ਹਾਂ ਕਿ 83 ਫ਼ਿਲਮ ਨੂੰ ਕਬੀਰ ਖਾਨ ਡਾਇਰੈਕਟ ਕਰ ਰਹੇ ਹਨ  ਤੇ ਇਹ ਫ਼ਿਲਮ ਕਪਿਲ ਦੇਵ ਦੇ ਜੀਵਨ ਤੇ ਬਣ ਰਹੀ ਹੈ ਜਿਨ੍ਹਾਂ ਨੇ 1983 ਦਾ ਕ੍ਰਿਕਟ ਵਰਲਡ ਕੱਪ ਜਿੱਤ ਕੇ ਇੱਕ ਇਤਿਹਾਸ ਰਚਿਆ ਸੀ ।

Related Post