ਸੋਸ਼ਲ ਮੀਡੀਆ ਤੇ ਇੱਕ ਵਾਰ ਫਿਰ ਤੈਮੂਰ ਅਲੀ ਖ਼ਾਨ ਦੀ ਛਿੜੀ ਚਰਚਾ, ਇਹ ਰਿਹਾ ਵੱਡਾ ਕਾਰਨ

By  Rupinder Kaler March 15th 2019 05:52 PM

ਕਰੀਨਾ ਕਪੂਰ ਤੇ ਸੈਫ ਅਲੀ ਖ਼ਾਨ ਦੇ ਲਾਡਲੇ ਤੈਮੂਰ ਅਲੀ ਖ਼ਾਨ ਇੱਕ ਵਾਰ ਫਿਰ ਸੁਰਖੀਆ ਵਿੱਚ ਆ ਗਏ ਹਨ । ਤੈਮੂਰ ਅਲੀ ਖਾਨ ਦੀ ਨਵੀਂ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ । ਇਸ ਤਸਵੀਰ ਵਿੱਚ ਤੈਮੂਰ ਕੁਝ ਬਦਲੇ ਬਦਲੇ ਨਜ਼ਰ ਆ ਰਹੇ ਹਨ । ਤੈਮੂਰ ਦਾ ਲੁੱਕ ਹੋਰ ਵੀ ਕੂਲ ਹੋ ਗਿਆ ਹੈ । ਤੈਮੂਰ ਨੇ ਨਵਾਂ ਹੇਅਰ ਕੱਟ ਕਰਵਾਇਆ ਹੈ । ਇਹ ਹੇਅਰ ਸਟਾਈਲ ਤੈਮੂਰ ਦੇ ਕਾਫੀ ਸੂਟ ਕਰ ਰਿਹਾ ਹੈ ।

Taimur Ali Khan Taimur Ali Khan

ਸੋਸ਼ਲ ਮੀਡੀਆ ਤੇ ਤੈਮੂਰ ਦੀਆਂ ਇਹਨਾਂ ਨਵੀਆਂ ਤਸਵੀਰਾਂ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ । ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆ ਹਨ । ਨਵਂੇ ਹੇਅਰ ਸਟਾਈਲ ਵਿੱਚ ਤੈਮੂਰ ਆਪਣੇ ਪਾਪਾ ਨਾਲ ਨਿਕਲੇ ਤਾਂ ਸਾਰੇ ਪੱਤਰਕਾਰਾਂ ਦੇ ਕੈਮਰੇ ਤੈਮੂਰ ਵੱਲ ਹੋ ਗਏ ।

Taimur Ali Khan Taimur Ali Khan

ਤੈਮੂਰ ਵੀ ਬੜੀ ਹੈਰਾਨੀ ਨਾਲ ਕੈਮਰਿਆਂ ਨੂੰ ਘੂਰਦੇ ਹੋਏ ਨਜ਼ਰ ਆਏ । ਤੈਮੂਰ ਦੇ ਵਾਲਾਂ ਤੋਂ ਇਲਾਵਾ ਉਹਨਾਂ ਦੀਆਂ ਜੁੱਤੀਆਂ ਤੇ ਸਟਾਈਲ ਕਾਫੀ ਸੁਰਖੀਆਂ ਬਣ ਚੁੱਕਿਆ ਹੈ   ਜੇਕਰ ਕਿਹਾ ਜਾਵੇ ਤਾਂ ਤੈਮੂਰ ਬਾਲੀਵੁੱਡ ਵਿੱਚ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਸਟਾਰ ਕਿਡ ਹਨ । ਬਾਲੀਵੁੱਡ ਦੇ ਕਈ ਸੁਪਰ ਸਟਾਰ ਵੀ ਤੈਮੂਰ ਦਾ ਗੁਣਗਾਣ ਕਰਦੇ ਹੋਏ ਨਜ਼ਰ ਆਉਂਦੇ ਹਨ । ਤਾਪਸੀ ਪੰਨੂ ਨੇ ਤਾਂ ਇੱਥੋ ਤੱਕ ਕਹਿ ਦਿੱਤਾ ਸੀ ਕਿ ਉਹ ਤੈਮੂਰ ਨੂੰ ਡੇਟ ਕਰਨਾ ਚਾਹੁੰਦੀ ਹੈ । ਸਲਮਾਨ ਖ਼ਾਨ ਨੇ ਵੀ ਕਿਹਾ ਹੈ ਕਿ ਮਾਰਕਿੱਟ ਵਿੱਚ ਏਨੀਂ ਦਿਨੀਂ ਸਭ ਤੋਂ ਵੱਧ ਤੈਮੂਰ ਚਲ ਰਿਹਾ ਹੈ ।

Related Post