ਸੈਫ ਅਲੀ ਖਾਨ ਦੀ ਸ਼ੂਟਿੰਗ ਦੇਖਣ ਪਹੁੰਚੇ ਤੈਮੂਰ ਅਲੀ ਖਾਨ, ਸ਼ੂਟਿੰਗ 'ਤੇ ਕੀਤੀ ਖੂਬ ਮਸਤੀ, ਦੇਖੋ ਤਸਵੀਰਾਂ 

By  Rupinder Kaler January 30th 2019 01:57 PM

ਬਾਲੀਵੁੱਡ ਦੇ ਅਦਾਕਾਰ ਸੈਫ ਅਲੀ ਖਾਨ ਏਨੀਂ ਦਿਨੀਂ ਆਪਣੀ ਵੈਬ ਸੀਰੀਜ਼ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ । ਇਸ ਸ਼ੂਟਿੰਗ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ । ਸੈਫ ਅਲੀ ਖਾਨ ਦੀ ਇਸ ਵੈਬ ਸੀਰੀਜ਼ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ ।

Taimur, Saif Ali Khan's Little Visitor On The Sets Of Sacred Games 2 Taimur, Saif Ali Khan's Little Visitor On The Sets Of Sacred Games 2

ਇਹਨਾਂ ਤਸਵੀਰਾਂ ਵਿੱਚ ਜਿੱਥੇ ਸੈਫ ਅਲੀ ਖਾਨ ਸਰਦਾਰ ਦੇ ਰੂਪ ਵਿੱਚ ਨਜ਼ਰ ਆ ਰਹੇ ਹਨ ਉੱਥੇ ਇਹਨਾਂ ਤਸਵੀਰਾਂ ਵਿੱਚ ਉਹਨਾਂ ਦੇ ਲਾਡਲੇ ਤੈਮੂਰ ਅਲੀ ਖਾਨ ਵੀ ਨਜ਼ਰ ਆ ਰਹੇ ਹਨ । ਤੈਮੂਰ ਆਪਣੇ ਪਾਪਾ ਦੀ ਸ਼ੂਟਿੰਗ ਦੇਖਣ ਦੇ ਨਾਲ ਨਾਲ ਮਸਤੀ ਵੀ ਕਰ ਰਹੇ ਹਨ ।

Taimur, Saif Ali Khan's Little Visitor On The Sets Of Sacred Games 2 Taimur, Saif Ali Khan's Little Visitor On The Sets Of Sacred Games 2

ਤੈਮੂਰ ਅਲੀ ਖਾਨ ਸੈਫ ਅਲੀ ਖਾਨ ਦੇ ਸਭ ਤੋਂ ਲਾਡਲੇ ਹਨ, ਜਿਸ ਦਾ ਅੰਦਾਜ਼ਾ ਉਹਨਾਂ ਦੀਆਂ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ । ਤੈਮੂਰ ਦੀਆਂ ਤਸਵੀਰਾਂ ਲੋਕਾਂ ਨੂੰ ਖੂਬ ਪਸੰਦ ਆ ਰਹੀਆਂ ਹਨ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਤੈਮੂਰ ਲੋਕਾਂ ਦੇ ਏਨੇ ਚਹੇਤੇ ਹਨ ਕਿ ਉਹਨਾਂ ਦੀਆਂ ਤਸਵੀਰਾਂ ਇੰਟਰਨੈੱਟ ਤੇ ਵਿਕਦੀਆਂ ਵੀ ਹਨ ।

Taimur, Saif Ali Khan's Little Visitor On The Sets Of Sacred Games 2 Taimur, Saif Ali Khan's Little Visitor On The Sets Of Sacred Games 2

Related Post