ਤਨਿਸ਼ਕ ਕੌਰ ਦਾ ਗੀਤ 'ਮੁਟਿਆਰ' ਹੋਇਆ ਰਿਲੀਜ਼ 

By  Shaminder October 9th 2018 10:35 AM

ਤਨਿਸ਼ਕ ਕੌਰ ਦਾ ਨਵਾਂ ਗੀਤ ਆ ਚੁੱਕਿਆ ਹੈ ਜਿਸ ਦਾ ਨਾਂਅ ਹੈ 'ਮੁਟਿਆਰ' ਇਸ ਗੀਤ ਦੇ ਬੋਲ ਜੰਗ ਸੰਧੂ ਨੇ ਲਿਖੇ ਨੇ ।ਜਦਕਿ ਮਿਊਜ਼ਿਕ ਦਿੱਤਾ ਹੈ ਰੈਂਡੀ ਜੇ ਨੇ ।ਗੀਤ ਨੂੰ ਪ੍ਰੋਡਿਉਸ ਕੀਤਾ ਹੈ ਜਗਜੀਤ ਪਾਲ ਸਿੰਘ ਨੇ ਜਦਕਿ ਗੀਤ ਦਾ ਵੀਡਿਓ ਤਿਆਰ ਕੀਤਾ ਹੈ ਹੈਰੀ ਸਿੰਘ ਅਤੇ ਪ੍ਰੀਤ ਸਿੰਘ ਨੇ ।

ਹੋਰ ਵੇਖੋ : ਫ਼ਿਲਮ “ਪ੍ਰਾਹੁਣਾ” ਦਾ ਨਵਾਂ ਗੀਤ “ਸੱਤ ਬੰਦੇ” ਹੋਇਆ ਰਿਲੀਜ

https://www.youtube.com/watch?v=YoND5noCO2U

ਇਸ ਗੀਤ 'ਚ ਤਨਿਸ਼ਕ ਕੌਰ ਨੇ ਰਿਸ਼ਤਿਆਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਇੱਕ ਪਤੀ ਆਪਣੇ ਪਤੀ ਨੂੰ ਉਲਾਮੇ ਦਿੰਦੀ ਹੈ ਕਿ ਉਹ ਆਪਣੇ ਕੰਮਾ -ਕਾਰਾਂ 'ਚ ਏਨਾ ਰੁੱਝ ਗਿਆ ਹੈ ਕਿ ਉਸ ਨੁੰ ਆਪਣੀ ਪਤਨੀ ਦਾ ਵੀ ਖਿਆਲ ਨਹੀਂ ਜੋ ਉਸ ਨਾਲ ਲਾਵਾਂ ਲੈ ਕੇ ਆਈ ਹੋਈ ਹੈ ।

ਇਸ ਗੀਤ 'ਚ ਉਨ੍ਹਾਂ ਨੇ ਇਹ ਵੀ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਲੱਖ ਹੀਰਿਆਂ ਦੇ ਹਾਰ ਲਿਆ ਕੇ ਦੇ ਦੇਵੇ ਜਾਂ ਫਿਰ ਸੁੱਖ ਅਰਾਮ ਅਤੇ ਐਸ਼ ਦੀ ਹਰ ਚੀਜ਼ ਉਸਦੇ ਕਦਮਾਂ 'ਚ ਰੱਖ ਦੇਵੇ ।ਪਰ ਉਸ ਦੀ ਗੈਰ ਮੌਜੂਦਗੀ ਦੀ ਕਮੀ ਨੂੰ ਇਹ ਚੀਜ਼ਾਂ ਪੂਰੀਆਂ ਨਹੀਂ ਕਰ ਸਕਦੀਆਂ ਅਤੇ ਉਸ ਨੂੰ ਸਿਰਫ ਉਸ ਦਾ ਪਿਆਰ ਹੀ ਚਾਹੀਦਾ ਹੈ ।

ਤਨਿਸ਼ਕ ਕੌਰ ਨੇ ਇਸ ਗੀਤ 'ਚ ਜ਼ਿੰਦਗੀ 'ਚ ਰਿਸ਼ਤਿਆਂ ਦੀ ਅਹਿਮੀਅਤ ਕਿੰਨੀ ਹੈ ਇਸ ਨੂੰ ਦਰਸਾਉਣ ਦੀ ਬਹੁਤ ਹੀ ਖੂਬਸੂਰਤ ਕੋਸ਼ਿਸ਼ ਕੀਤੀ ਹੈ ।ਇਸ ਤੋਂ ਇਲਾਵਾ ਗੀਤ ਦਾ ਵੀਡਿਓ ਬਹੁਤ ਹੀ ਖੁਬਸੂਰਤੀ ਨਾਲ ਬਣਾਇਆ ਹੈ ਹੈਰੀ ਸਿੰਘ ਅਤੇ ਪ੍ਰੀਤ ਸਿੰਘ ਨੇ ।

Related Post