ਤਨਿਸ਼ਕ ਕੌਰ ਦੇ ਨਵੇਂ ਗੀਤ 'ਆਕੜਾਂ' ਦਾ ਪੀਟੀਸੀ ਨੈੱਟਵਰਕ 'ਤੇ ਹੋਵੇਗਾ ਵਰਲਡ ਪ੍ਰੀਮੀਅਰ
ਪੰਜਾਬ ਦੀ ਸੁਰੀਲੀ ਅਵਾਜ਼ ਤਨਿਸ਼ਕ ਕੌਰ ਜਿੰਨ੍ਹਾਂ ਦੇ ਗਾਣਿਆਂ ਦਾ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਤਨਿਸ਼ਕ ਕੌਰ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ ਜਿਸ ਦਾ ਨਾਮ ਹੈ 'ਆਕੜਾਂ'।ਉਹਨਾਂ ਦੇ ਇਸ ਨਵੇਂ ਗੀਤ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਕੱਲ੍ਹ ਯਾਨੀ 24 ਸਤੰਬਰ ਨੂੰ ਹੋਣ ਜਾ ਰਿਹਾ ਹੈ। ਗੀਤ ਦੇ ਬੋਲ ਅਤੇ ਕੰਪੋਜ਼ ਕੈਵੀ ਰਿਆਜ਼ ਵੱਲੋਂ ਕੀਤਾ ਹੈ ਜਦੋਂ ਕਿ Archie ਵੱਲੋਂ ਮਿਊਜ਼ਿਕ ਦਿੱਤਾ ਗਿਆ ਹੈ।
View this post on Instagram
ਵੀਡੀਓ ਦੀ ਗੱਲ ਕਰੀਏ ਤਾਂ ਤਨਿਸ਼ਕ ਕੌਰ ਦੇ ਇਸ ਗੀਤ ਆਕੜਾਂ ਦਾ ਵੀਡੀਓ ਗੈਰੀ ਦਿਓਲ ਵੱਲੋਂ ਤਿਆਰ ਕੀਤਾ ਗਿਆ ਹੈ। ਯੂ ਟਿਊਬ 'ਤੇ ਇਹ ਗੀਤ ਜੱਸ ਰਿਕਾਰਡਸ ਦੇ ਲੇਬਲ ਨਾਲ ਰਿਲੀਜ਼ ਹੋਣ ਵਾਲਾ ਹੈ। ਤਨਿਸ਼ਕ ਕੌਰ ਦੇ ਗੀਤ ਦਰਸ਼ਕਾਂ ਦਾ ਹਰ ਵਾਰ ਦਿਲ ਜਿੱਤ ਲੈਂਦੇ ਹਨ। ਹੁਣ ਦੇਖਣਾ ਹੋਵੇਗਾ ਉਹਨਾਂ ਦਾ ਇਹ ਗੀਤ ਪ੍ਰਸ਼ੰਸਕਾਂ ਨੂੰ ਕਿੰਨ੍ਹਾਂ ਕੁ ਪਸੰਦ ਆਉਂਦਾ ਹੈ।
ਹੋਰ ਵੇਖੋ : ਦਿਲ ਜਿੱਤ ਲਵੇਗਾ ਇਹਨਾਂ ਬੱਚਿਆਂ ਦਾ ਸ਼ਾਨਦਾਰ ਭੰਗੜਾ, ਰਣਜੀਤ ਬਾਵਾ ਨੇ ਸਾਂਝਾ ਕੀਤਾ ਵੀਡੀਓ
View this post on Instagram
ਇਸ ਤੋਂ ਪਹਿਲਾਂ ਰਿਲੀਜ਼ ਹੋਏ ਉਹਨਾਂ ਦਾ ਗੀਤ ਕਿਊਟਨੈੱਸ ਨੂੰ ਵੀ ਚੰਗਾ ਹੁੰਗਾਰਾ ਮਿਲਿਆ ਹੈ। ਤਨਿਸ਼ਕ ਕੌਰ ਜਿਹੜੇ ਬਹੁਤ ਸਾਰੇ ਹਿੱਟ ਗੀਤ ਦੇ ਚੁੱਕੇ ਹਨ।ਤਨਿਸ਼ਕ ਕੌਰ ਦੇ ਡਿਊਟ ਗੀਤਾਂ ਨੂੰ ਵੀ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ ਜਿੰਨ੍ਹਾਂ 'ਚ ਗੁਰਨਾਮ ਭੁੱਲਰ ਨਾਲ ਆਇਆ ਗੀਤ ਮੇਰੀ ਜਾਨ ਸੁਪਰਹਿੱਟ ਸਾਬਿਤ ਹੋਇਆ ਹੈ। ਉੱਥੇ ਹੀ ਸਿੰਗਲਸ ਦੀ ਗੱਲ ਕਰੀਏ ਤਾਂ ਤਨਿਸ਼ਕ ਕੌਰ ਮੋਤੀ ਪੁੰਨ, ਹਰ ਘਰ ਦੀ ਕਹਾਣੀ, ਦਿਲ, ਮੁਟਿਆਰ ਵਰਗੇ ਕਈ ਗੀਤ ਦੇ ਚੁੱਕੇ ਹਨ।