'ਤਾਰਾ ਮੀਰਾ' ਦੇਖ ਕੀ ਬੋਲੇ ਕਰਨ ਔਜਲਾ, ਮੈਂਡੀ ਤੱਖਰ ਸਮੇਤ ਇਹ ਪੰਜਾਬੀ ਸਿਤਾਰੇ, ਦੇਖੋ ਵੀਡੀਓ

By  Aaseen Khan October 12th 2019 11:04 AM

ਬੀਤੀ 11 ਅਕਤੂਬਰ ਨੂੰ ਰਣਜੀਤ ਬਾਵਾ ਅਤੇ ਨਾਜ਼ੀਆ ਹੁਸੈਨ ਦੀ ਫ਼ਿਲਮ 'ਤਾਰਾ ਮੀਰਾ' ਦੁਨੀਆ ਭਰ 'ਚ ਰਿਲੀਜ਼ ਹੋ ਚੁੱਕੀ ਹੈ ਜਿਸ ਨੂੰ ਹਰ ਜਗ੍ਹਾ ਤੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ। ਫ਼ਿਲਮ ਕੈਨੇਡਾ ਦੇ ਪ੍ਰੀਮੀਅਰ ਸ਼ੋਅ 'ਤੇ ਨਾਇਕ ਰਣਜੀਤ ਬਾਵਾ ਖੁਦ ਪਹੁੰਚੇ ਜਿੱਥੇ ਪੰਜਾਬੀ ਇੰਡਸਟਰੀ ਦੇ ਕਈ ਨਾਮੀ ਚਿਹਰੇ ਵੀ ਨਜ਼ਰ ਆਏ। ਰਣਜੀਤ ਬਾਵਾ ਨੇ ਇਸ ਸ਼ੋਅ ਦੌਰਾਨ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ਜਿਸ 'ਚ ਉਹ ਕੈਨੇਡਾ ਰਹਿੰਦੇ ਪੰਜਾਬ ਦੇ ਨਾਮੀ ਕਲਾਕਾਰਾਂ ਨੂੰ ਫੈਨਸ ਨਾਲ ਮਿਲਵਾਉਂਦੇ ਨਜ਼ਰ ਆ ਰਹੇ ਹਨ।

 

View this post on Instagram

 

TARA MIRA TARA MIRA canada premier @karanaujla_official @mandy.takhar nd thnx sab da ena pyar den lyi movie nu ? @aarshbenipal bro

A post shared by Ranjit Bawa (@ranjitbawa) on Oct 11, 2019 at 9:49pm PDT

ਦੱਸ ਦਈਏ ਤਾਰਾ ਮੀਰਾ ਫ਼ਿਲਮ ਦੇਖਣ ਲਈ ਜਿਹੜੇ ਸਿਤਾਰੇ ਪਹੁੰਚੇ ਉਹਨਾਂ 'ਚ ਕਰਨ ਔਜਲਾ, ਮੈਂਡੀ ਤੱਖਰ ਅਤੇ ਮਿਊਜ਼ਿਕ ਡਾਇਰੈਕਟਰ ਲਾਡੀ ਗਿੱਲ ਤੋਂ ਇਲਾਵਾ ਹੋਰ ਵੀ ਕਈ ਨਾਮ ਸ਼ਾਮਿਲ ਹਨ। ਇਹਨਾਂ ਸਿਤਾਰਿਆਂ ਨੂੰ ਤਾਰਾ ਮੀਰਾ ਫ਼ਿਲਮ ਕਾਫੀ ਪਸੰਦ ਆਈ ਹੈ ਜੋ ਕਿ ਵੀਡੀਓ 'ਚ ਸੁਣਨ ਨੂੰ ਵੀ ਮਿਲ ਰਿਹਾ ਹੈ। ਫ਼ਿਲਮ ਦੀ ਕਹਾਣੀ ਨੂੰ ਲਿਖਿਆ ਅਤੇ ਡਾਇਰੈਕਟ ਕੀਤਾ ਹੈ ਰਾਜੀਵ ਕੁਮਾਰ ਢੀਂਗਰਾ ਨੇ। ਫ਼ਿਲਮ ‘ਚ ਰਣਜੀਤ ਬਾਵਾ ਤੇ ਨਾਜ਼ੀਆ ਹੁਸੈਨ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਸੁਦੇਸ਼ ਲਹਿਰੀ, ਵਰਗੇ ਕਈ ਹੋਰ ਚਿਹਰੇ ਅਹਿਮ ਭੂਮਿਕਾ ‘ਚ ਨਜ਼ਰ ਆ ਰਹੇ ਹਨ।

ਹੋਰ ਵੇਖੋ : ਰੌਸ਼ਨ ਪ੍ਰਿੰਸ ਨੇ ਪੁੱਤਰ ਨਾਲ ਖੂਬਸੂਰਤ ਤਸਵੀਰ ਸਾਂਝੀ ਕਰ ਕਿਹਾ 'ਮੈਂ ਵੀ ਚੰਗਾ ਪਿਤਾ ਬਣਨ ਦੀ ਕੋਸ਼ਿਸ਼ ਕਰਾਂਗਾ ਜਿਵੇਂ ਮੇਰੇ ਪਿਤਾ ਮੇਰੇ ਲਈ ਸਨ'

 

View this post on Instagram

 

Kaun kaun dekh aya nd kauj kaun ja reha ???? Tara Mira ?Dekh k aao with family

A post shared by Ranjit Bawa (@ranjitbawa) on Oct 11, 2019 at 6:27am PDT

ਗਾਇਕ ਗੁਰੂ ਰੰਧਾਵਾ ਵੱਲੋਂ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ ਗਿਆ ਹੈ ਜਿੰਨ੍ਹਾਂ ਦੀ ਨਿਰਮਾਤਾ ਦੇ ਤੌਰ 'ਤੇ ਪਹਿਲੀ ਪੰਜਾਬੀ ਫ਼ਿਲਮ ਹੈ। ਇਹਨਾਂ ਪੰਜਾਬੀ ਸਿਤਾਰਿਆਂ ਨੂੰ ਤਾਂ ਇਹ ਫ਼ਿਲਮ ਬਹੁਤ ਪਸੰਦ ਆਈ ਹੈ ਹੁਣ ਦੇਖਣਾ ਹੋਵੇਗਾ ਦਰਸ਼ਕਾਂ ਨੂੰ ਅੱਗੇ ਕਿੰਨੀ ਕੁ ਪਸੰਦ ਆਉਂਦੀ ਹੈ।

Related Post