ਤਰਸੇਮ ਜੱਸੜ ਤੇ ਨੀਰੂ ਬਾਜਵਾ ਲੱਗੇ ਸਕੂਲ 'ਚ ਪੜਨ , ਅੰਗਰੇਜ਼ੀ ਨਾਲ ਪਿਆ ਪੰਗਾ , ਦੇਖੋ ਵੀਡੀਓ

By  Aaseen Khan January 4th 2019 12:36 PM -- Updated: January 4th 2019 12:41 PM

ਤਰਸੇਮ ਜੱਸੜ ਅਤੇ ਨੀਰੂ ਬਾਜਵਾ ਦੀ ਮੋਸਟ ਅਵੇਟਡ ਫਿਲਮ 'ਊੜਾ ਆੜਾ' ਦਾ ਟਰੇਲਰ ਲਾਂਚ ਹੋ ਚੁੱਕਿਆ ਹੈ। ਟਰੇਲਰ 'ਚ ਗਾਇਕ ਗੀਤਕਾਰ ਅਤੇ ਬਿਹਤਰੀਨ ਅਦਾਕਾਰ ਤਰਸੇਮ ਜੱਸੜ ਅਤੇ ਨੀਰੂ ਬਾਜਵਾ ਦੀ ਸ਼ਾਨਦਾਰ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਫਿਲਮ 'ਊੜਾ ਆੜਾ' ਦੀ ਕਹਾਣੀ ਵੀ ਸ਼ਾਨਦਾਰ ਲੱਗ ਰਹੀ ਹੈ , ਜਿਸ 'ਚ ਅੱਜ ਕੱਲ ਦੇ ਹਾਲਾਤਾਂ ਨੂੰ ਦਰਸਾਇਆ ਗਿਆ ਹੈ , ਕਿ ਕਿਸ ਤਰਾਂ ਪਿੰਡਾਂ 'ਚ ਬੱਚਿਆਂ ਨੂੰ ਅੰਗਰੇਜ਼ੀ ਮੀਡੀਅਮ ਸਕੂਲਾਂ 'ਚ ਪੜਾਉਣ ਦੀ ਹੋੜ ਮੱਚੀ ਹੋਈ ਹੈ।

https://www.youtube.com/watch?v=3aVg5ySf3jg

ਕਹਾਣੀ ਦਰਸਾ ਰਹੀ ਹੈ , ਕਿ ਬੱਚਿਆਂ ਦੇ ਮਾਂ ਬਾਪ ਵੀ ਚਾਹੁੰਦੇ ਹਨ ਕਿ ਉਹਨਾਂ ਦੇ ਬਚੇ ਚੰਗੇ ਕਾਨਵੈਂਟ ਸਕੂਲਾਂ 'ਚ ਪੜਨ ਪਰ ਟਰੇਲਰ 'ਚ ਦਿਖਾਇਆ ਗਿਆ ਹੈ , ਕਿਸ ਤਰਾਂ ਕਾਨਵੈਂਟ ਸਕੂਲਾਂ 'ਚ ਆਮ ਵਿਅਕਤੀ ਨੂੰ ਪੜਾਉਣ 'ਚ ਦਿੱਕਤਾਂ ਆਉਂਦੀਆਂ ਹਨ। ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ 'ਚ ਪੜਾਉਣਾ ਗਰੀਬ ਪਰਿਵਾਰ ਲਈ ਕਿਸ ਹੱਦ ਤੱਕ ਮੁਸ਼ਕਿਲ ਹੁੰਦਾ ਹੈ ਉਹਨਾਂ ਮੁਸ਼ਕਿਲਾਂ ਨੂੰ ਹੀ ਹਸ ਰਸ ਨਾਲ ਭਰਭੂਰ ਇਸ 'ਊੜਾ ਆੜਾ' ਫਿਲਮ 'ਚ ਦਰਸਾਇਆ ਜਾ ਰਿਹਾ ਹੈ। ਫ਼ਿਲਮ 'ਚ ਇੱਕ ਪੇਂਡੂ ਪਰਿਵਾਰ ਦਾ ਅੰਗਰੇਜ਼ੀ ਨਾਲ ਜਦੋ ਵਾਹ ਵਾਸਤਾ ਪੈਂਦਾ ਹੈ ਉਸਦਾ ਸੰਘਰਸ਼ ਦਿਖਾਇਆ ਗਿਆ ਹੈ।

https://www.instagram.com/p/BsLsbBVgigU/

ਫਿਲਮ 'ਚ ਤਰਸੇਮ ਜੱਸੜ ਅਤੇ ਨੀਰੂ ਬਾਜਵਾ ਤੋਂ ਇਲਾਵਾ , ਗੁਰਪ੍ਰੀਤ ਘੁੱਗੀ , ਬੀ.ਐੱਨ. ਸ਼ਰਮਾ ਰਣਜੀਤ ਬਾਵਾ ਅਤੇ ਹੋਰ ਕਈ ਵੱਡੇ ਚਿਹਰੇ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਫਿਲਮ ਦਾ ਨਿਰਦੇਸ਼ਨ ਕਸਸ਼ਿਤਿਜ ਚੌਧਰੀ ਵੱਲੋਂ ਕੀਤਾ ਗਿਆ ਹੈ , ਜਿਹੜੇ ਇਸ ਤੋਂ ਪਹਿਲਾਂ ਹੀਰ ਰਾਝਾਂ, ਯਾਰ ਉਹ ਦਿਲਦਾਰਾ , ਮਿਸਟਰ ਐਂਡ ਮਿਸਟਰ 420 , ਮਿਸਟਰ ਐਂਡ ਮਿਸਟਰ 420 ਰਿਟਰਨ ਅਤੇ ਗੋਲਕ ਬੁਗਨੀ ਬੈਂਕ 'ਤੇ ਬਟੂਆ ਵਰਗੀਆਂ ਸੁਪਰ ਹਿੱਟ ਫ਼ਿਲਮਾਂ ਪੰਜਾਬੀ ਫਿਲਮ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ। ਫਿਲਮ ਦੀ ਕਹਾਣੀ ਨਰੇਸ਼ ਕਠੂਰੀਆ ਨੇ ਉਲੀਕੀ ਹੈ।

https://www.instagram.com/p/BsIuT3MgI3J/

ਹੋਰ ਪੜ੍ਹੋ : ਰੱਬ ਦਾ ਰੇਡੀਓ 2′ ਦਾ ਐਲਾਨ , ਜਾਣੋ ਕੀ ਹੋਣ ਵਾਲਾ ਹੈ ਖਾਸ

ਫਿਲਮ 'ਚ ਗਾਣਿਆਂ ਦੇ ਲਿਰਿਕਿਸ ਤਰਸੇਮ ਜੱਸੜ ਅਤੇ ਵਿੰਦਰ ਨੱਥੂਮਾਜਰਾ ਹੋਰਾਂ ਨੇ ਦਿੱਤੇ ਹਨ। ਉੱਥੇ ਹੀ ਮਿਊਜ਼ਿਕ ਮੰਨੇ ਪ੍ਰਮੰਨੇ ਮਿਊਜ਼ਿਕ ਡਾਇਰੈਕਟਰ ਆਰ ਗੁਰੂ ਵੱਲੋਂ ਦਿੱਤਾ ਗਿਆ ਹੈ। ਫਿਲਮ 'ਊੜਾ ਆੜਾ' ਨੂੰ ਰੁਪਾਲੀ ਗੁਪਤਾ ,ਦੀਪਕ ਗੁਪਤਾ , ਕਸਸ਼ਿਤਿਜ ਚੌਧਰੀ , ਅਤੇ ਨਰੇਸ਼ ਕਠੂਰੀਆ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਤਰਸੇਮ ਜੱਸੜ ਅਤੇ ਨੀਰੂ ਬਾਜਵਾ ਦੀ ਸ਼ਾਨਦਾਰ ਜੋੜੀ ਵੱਡੇ ਪਰਦੇ 'ਤੇ 1 ਫਰਬਰੀ ਨੂੰ ਦੇਖਣ ਨੂੰ ਮਿਲੇਗੀ। ਦੇਖਣਾ ਹੋਵੇਗਾ 'ਊੜਾ ਆੜਾ ' ਨੂੰ ਕਿੰਨ੍ਹੇ ਕੁ ਦਰਸ਼ਕਾਂ ਵੱਲੋਂ ਪੜਿਆ ਅਤੇ ਪਿਆਰ ਦਿੱਤਾ ਜਾਂਦਾ ਹੈ।

Related Post