ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਨੂੰ ਸਮਰਪਿਤ ਤਰਸੇਮ ਜੱਸੜ ਨੇ ਗਾਇਆ ਇਹ ਗਾਣਾ , ਦੇਖੋ ਵੀਡੀਓ

By  Aaseen Khan January 13th 2019 01:04 PM -- Updated: January 13th 2019 01:05 PM

ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਨੂੰ ਸਮਰਪਿਤ ਤਰਸੇਮ ਜੱਸੜ ਨੇ ਗਾਇਆ ਇਹ ਗਾਣਾ , ਦੇਖੋ ਵੀਡੀਓ : ਤਰਸੇਮ ਜੱਸੜ ਉਹ ਕਲਾਕਾਰ ਨੇ ਜਿੰਨ੍ਹਾਂ ਆਪਣੀ ਕਲਮ ਅਤੇ ਗਾਇਕੀ ਨਾਲ ਪੰਜਾਬੀ ਇੰਡਸਟਰੀ 'ਚ ਵੱਖਰਾ ਸਥਾਨ ਬਣਾ ਲਿਆ ਹੈ। ਵੱਖਰੇ ਵੱਖਰੇ ਸਮਾਜਿਕ ਮੁੱਦਿਆਂ 'ਤੇ ਫ਼ਿਲਮਾਂ 'ਤੇ ਗੀਤ ਗਾਉਣ ਵਾਲੇ ਤਰਸੇਮ ਜੱਸੜ ਦੀ ਆਉਣ ਵਾਲੀ ਫਿਲਮ 'ਊੜਾ ਆੜਾ' ਦਾ ਟਾਈਟਲ ਸਾਂਗ ਰਿਲੀਜ਼ ਹੋ ਚੁੱਕਿਆ ਹੈ। ਫਿਲਮ 'ਚ ਤਰਸੇਮ ਜੱਸੜ ਦੇ ਨਾਲ ਨੀਰੂ ਬਾਜਵਾ ਲੀਡ ਰੋਲ ਨਿਭਾ ਰਹੇ ਹਨ। ਫਿਲਮ ਦੇ ਟਾਈਟਲ ਟਰੈਕ ਦੀ ਗੱਲ ਕਰੀਏ ਤਾਂ ਗਾਣੇ ਨੂੰ ਆਵਾਜ਼ ਖੁਦ ਫਿਲਮ ਦੇ ਹੀਰੋ ਤਰਸੇਮ ਜੱਸੜ ਨੇ ਦਿੱਤੀ ਹੈ। ਗਾਣੇ ਦੇ ਲਿਰਿਕਿਸ ਵੀ ਤਰਸੇਮ ਜੱਸੜ ਦੇ ਹੀ ਹਨ।

https://www.youtube.com/watch?v=NmdI7RRHZuY

ਗੀਤ ਦਾ ਮਿਊਜ਼ਿਕ ਫੇਮਸ ਮਿਊਜ਼ਿਕ ਡਾਇਰੈਕਟਰ ਆਰ ਗੁਰੂ ਨੇ ਦਿੱਤਾ ਹੈ। ਗਾਣੇ 'ਚ ਪੰਜਾਬੀ ਸਭਿਆਚਾਰ ਨਾਲ ਜੁੜੀਆਂ ਕਈ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਹੈ। ਜਿਵੇਂ ਕਿੱਕਰ ਦਰਖਤ , ਜਿਸ ਦਾ ਅੱਜ ਦੀ ਪੀੜ੍ਹੀ ਨਾਮ ਵੀ ਨਹੀਂ ਜਾਣਦੀ ਹੋਵੇਗੀ। ਉੱਥੇ ਹੀ ਪੰਜਾਬ ਦੀ ਪੁਰਾਣੀ ਖੇਡ ਪੀਚੋ ਦਾ ਵੀ ਜ਼ਿਕਰ ਕੀਤਾ ਗਿਆ ਹੈ। ਗਾਣਾ ਯੂ ਟਿਊਬ 'ਤੇ ਟਰੈਂਡ ਕਰ ਰਿਹਾ ਹੈ। ਕਮੈਂਟ ਬਾਕਸ 'ਚ ਤਰਸੇਮ ਜੱਸੜ ਦੀ ਖੂਬ ਤਾਰੀਫ ਕੀਤੀ ਜਾ ਰਹੀ ਹੈ।

https://www.youtube.com/watch?v=3aVg5ySf3jg

ਗਾਣੇ 'ਚ ਪੰਜਾਬੀ ਮਾਂ ਬੋਲੀ ਦੇ ਹੱਕ 'ਚ ਆਵਾਜ਼ ਚੁੱਕੀ ਗਈ ਹੈ। ਜਿਸ ਤਰਾਂ ਫਿਲਮ ਦੇ ਟਰੇਲਰ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਆਮ ਪਰਿਵਾਰ ਪੰਜਾਬੀ ਨੂੰ ਛੱਡ ਅੰਗਰੇਜ਼ੀ ਨਾਲ ਮੱਥਾ ਲਾਉਂਦਾ ਹੈ। ਉਸ ਦੇ ਉਲਟ ਗਾਣੇ 'ਚ ਪੰਜਾਬੀ ਭਾਸ਼ਾ ਦੀ ਵਡਿਆਈ ਕੀਤੀ ਗਈ ਹੈ। ਫਿਲਮ ‘ਚ ਤਰਸੇਮ ਜੱਸੜ ਅਤੇ ਨੀਰੂ ਬਾਜਵਾ ਤੋਂ ਇਲਾਵਾ , ਗੁਰਪ੍ਰੀਤ ਘੁੱਗੀ , ਬੀ.ਐੱਨ. ਸ਼ਰਮਾ ਰਣਜੀਤ ਬਾਵਾ ਅਤੇ ਹੋਰ ਕਈ ਵੱਡੇ ਚਿਹਰੇ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।

Tarsem Jassar and Niru bajwa starer movie uda aida 's title song out now ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਨੂੰ ਸਮਰਪਿਤ ਤਰਸੇਮ ਜੱਸੜ ਨੇ ਗਾਇਆ ਇਹ ਗਾਣਾ , ਦੇਖੋ ਵੀਡੀਓ

ਫਿਲਮ ਦਾ ਨਿਰਦੇਸ਼ਨ ਕਸਸ਼ਿਤਿਜ ਚੌਧਰੀ ਵੱਲੋਂ ਕੀਤਾ ਗਿਆ ਹੈ , ਜਿਹੜੇ ਇਸ ਤੋਂ ਪਹਿਲਾਂ ਹੀਰ ਰਾਝਾਂ, ਯਾਰ ਉਹ ਦਿਲਦਾਰਾ , ਮਿਸਟਰ ਐਂਡ ਮਿਸਟਰ 420 , ਮਿਸਟਰ ਐਂਡ ਮਿਸਟਰ 420 ਰਿਟਰਨ ਅਤੇ ਗੋਲਕ ਬੁਗਨੀ ਬੈਂਕ ‘ਤੇ ਬਟੂਆ ਵਰਗੀਆਂ ਸੁਪਰ ਹਿੱਟ ਫ਼ਿਲਮਾਂ ਪੰਜਾਬੀ ਫਿਲਮ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ। ਫਿਲਮ ਦੀ ਕਹਾਣੀ ਨਰੇਸ਼ ਕਠੂਰੀਆ ਨੇ ਉਲੀਕੀ ਹੈ।

Tarsem Jassar and Niru bajwa starer movie uda aida 's title song out now ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਨੂੰ ਸਮਰਪਿਤ ਤਰਸੇਮ ਜੱਸੜ ਨੇ ਗਾਇਆ ਇਹ ਗਾਣਾ , ਦੇਖੋ ਵੀਡੀਓ

ਫਿਲਮ ‘ਚ ਗਾਣਿਆਂ ਦੇ ਲਿਰਿਕਿਸ ਤਰਸੇਮ ਜੱਸੜ ਅਤੇ ਵਿੰਦਰ ਨੱਥੂਮਾਜਰਾ ਹੋਰਾਂ ਨੇ ਦਿੱਤੇ ਹਨ। ਉੱਥੇ ਹੀ ਮਿਊਜ਼ਿਕ ਮੰਨੇ ਪ੍ਰਮੰਨੇ ਮਿਊਜ਼ਿਕ ਡਾਇਰੈਕਟਰ ਆਰ ਗੁਰੂ ਵੱਲੋਂ ਦਿੱਤਾ ਗਿਆ ਹੈ। ਫਿਲਮ ‘ਊੜਾ ਆੜਾ’ ਨੂੰ ਰੁਪਾਲੀ ਗੁਪਤਾ ,ਦੀਪਕ ਗੁਪਤਾ , ਕਸਸ਼ਿਤਿਜ ਚੌਧਰੀ , ਅਤੇ ਨਰੇਸ਼ ਕਠੂਰੀਆ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਤਰਸੇਮ ਜੱਸੜ ਅਤੇ ਨੀਰੂ ਬਾਜਵਾ ਦੀ ਸ਼ਾਨਦਾਰ ਜੋੜੀ ਵੱਡੇ ਪਰਦੇ ‘ਤੇ 1 ਫਰਬਰੀ ਨੂੰ ਦੇਖਣ ਨੂੰ ਮਿਲੇਗੀ।

Related Post