ਤਰਸੇਮ ਜੱਸੜ ਤੇ ਵਾਮੀਕਾ ਗੱਬੀ ਦੀ ਫ਼ਿਲਮ ਗਲਵੱਕੜੀ ਦੀ ਰਿਲੀਜ਼ ਤਰੀਕ ਦਾ ਹੋਇਆ ਐਲਾਨ

By  Aaseen Khan November 6th 2019 03:13 PM

ਗਾਇਕ ਤੇ ਅਦਾਕਾਰ ਤਰਸੇਮ ਜੱਸੜ ਜਿੰਨ੍ਹਾਂ ਨੇ ਗਾਇਕੀ 'ਚ ਤਾਂ ਆਪਣੀ ਸਰਦਾਰੀ ਕਾਇਮ ਕੀਤੀ ਹੈ ਨਾਲ ਹੀ ਸਿਨੇਮਾ 'ਤੇ ਵੀ ਹਰ ਵਾਰ ਕੁਝ ਨਾ ਕੁਝ ਵੱਖਰਾ ਲਿਆ ਕੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਤਰਸੇਮ ਜੱਸੜ ਦੀ ਮੋਸ੍ਟ ਅਵੇਟਡ ਫ਼ਿਲਮ 'ਗਲਵੱਕੜੀ' ਜਿਸ ਦਾ ਐਲਾਨ ਪਿਛਲੇ ਦਿਨੀਂ ਹੋਇਆ ਸੀ। ਇਸ ਫ਼ਿਲਮ 'ਚ ਵਾਮੀਕਾ ਗੱਬੀ ਨਾਲ ਤਰਸੇਮ ਜੱਸੜ ਸਕਰੀਨ ਸਾਂਝੀ ਕਰਨ ਵਾਲੇ ਹਨ।

 

View this post on Instagram

 

Next Movie Releasing 3rd April 2020 ... Malak chardi kla kre ... #tarsemjassar #wamiqagabbi #wmk

A post shared by Tarsem Jassar (@tarsemjassar) on Nov 6, 2019 at 12:09am PST

ਫ਼ਿਲਮ ਦੀ ਰਿਲੀਜ਼ ਤਰੀਕ ਦਾ ਐਲਾਨ ਹੋ ਚੁੱਕਿਆ ਹੈ। ਜੀ ਹਾਂ ਇਹ ਫ਼ਿਲਮ ਅਗਲੇ ਸਾਲ 3 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ। ਇਹ ਪਹਿਲੀ ਵਾਰ ਹੈ ਜਦੋਂ ਤਰਸੇਮ ਜੱਸੜ ਤੇ ਵਾਮਿਕਾ ਗੱਬੀ ਇਕੱਠੇ ਵੱਡੇ ਪਰਦੇ ਉਤੇ ਨਜ਼ਰ ਆਉਣਗੇ। ਬੀ.ਐੱਨ ਸ਼ਰਮਾ, ਰੁਪਿੰਦਰ ਰੂਪੀ, ਰਘਬੀਰ ਬੋਲੀ ਵਰਗੇ ਕਈ ਹੋਰ ਪੰਜਾਬੀ ਚਿਹਰੇ ਇਸ ਫ਼ਿਲਮ ‘ਚ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਗਲਵੱਕੜੀ ਫ਼ਿਲਮ ਦੀ ਕਹਾਣੀ ਜਗਦੀਪ ਜੈਦੀ ਨੇ ਲਿਖੀ ਹੈ ਤੇ ਸ਼ਰਨ ਆਰਟ ਇਸ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਨੇ। ਇਹ ਫ਼ਿਲਮ ਵਿਹਲੀ ਜਨਤਾ ਫਿਲਮਸ ਤੇ ਓਮ ਜੀ ਸਟਾਰ ਸਟੂਡੀਓਸ ਦੀ ਪੇਸ਼ਕਸ਼ ਹੈ।

ਹੋਰ ਵੇਖੋ : ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਪ੍ਰੀਤ ਸੋਨੀ ਕਰਿਉ ਤੇ ਪ੍ਰੀਤ ਸਿਆਂ ਲੈ ਕੇ ਆ ਰਹੇ ਗੀਤ

 

View this post on Instagram

 

Guys Get ready for #newpunjabimovie #GALWAKDI strg. #TarsemSinghJassar , Wamiqa Gabbi, #BNSharma and #Raghvirboli.#Directed by #Sharanart , #Written by #JagdeepJaydee and #dop is #JaypeeSingh. #VehliJantaFilms #OmjeeStarStudios #SarinProductions @tarsemjassar @wamiqagabbi @b.n.sharmaofficial @raghveerboliofficial @imsharanart @officialjaypeesingh @munishomjee @vehlijantarecords

A post shared by Tone_Punjabi (@tonepunjabi) on Sep 24, 2019 at 1:14am PDT

ਤਰਸੇਮ ਜੱਸੜ ਜਿਹੜੇ ਪੰਜਾਬੀ ਸਿਨੇਮਾ ਨੂੰ ਰੱਬ ਦਾ ਰੇਡੀਓ, ਰੱਬ ਦਾ ਰੇਡੀਓ 2, ਸਰਦਾਰ ਮੁਹੰਮਦ ਅਤੇ ਅਫ਼ਸਰ ਅਤੇ ਉੜਾ ਆੜਾ ਵਰਗੀਆਂ ਫ਼ਿਲਮਾਂ ਦੇ ਚੁੱਕੇ ਹਨ। ਹਰ ਵਾਰ ਤਰਸੇਮ ਜੱਸੜ ਇਹਨਾਂ ਫ਼ਿਲਮਾਂ 'ਚ ਵੱਖਰੇ ਮੁੱਦੇ ਨੂੰ ਛੇੜਦੇ ਨਜ਼ਰ ਆਏ ਹਨ। ਹੁਣ ਦੇਖਣਾ ਹੋਵੇਗਾ ਗਲਵੱਕੜੀ 'ਚ ਆਖਿਰ ਤਰਸੇਮ ਜੱਸੜ ਦਾ ਕਿਹੋ ਜਿਹਾ ਕਿਰਦਾਰ ਦਿਖਾਈ ਦਿੰਦਾ ਹੈ।

Related Post