ਨਵੇਂ ਗਾਣੇ ਦਾ ਪੋਸਟਰ ਸ਼ੇਅਰ ਕਰਕੇ ਭਾਵੁਕ ਹੋਏ ਤਰਸੇਮ ਜੱਸੜ, ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਸੁਨੇਹਾ

By  Rupinder Kaler July 8th 2020 04:07 PM

ਗਾਇਕ ਤਰਸੇਮ ਜੱਸੜ ‘ਮਾਈ ਪਰਾਈਡ’ ਗਾਣੇ ਦੀ ਸਫ਼ਲਤਾ ਤੋਂ ਬਾਅਦ ਨਵਾਂ ਗਾਣਾ ਲੈ ਕੇ ਆ ਰਹੇ ਹਨ । ਉਹਨਾਂ ਦਾ ਇਹ ਗਾਣਾ ‘ਯਾਰ ਮੇਰੇ’ ਟਾਈਟਲ ਹੇਠ ਰਿਲੀਜ਼ ਹੋਵੇਗਾ । ਇਸ ਗਾਣੇ ਦਾ ਪੋਸਟਰ ਜਾਰੀ ਕਰਦੇ ਹੋਏ ਜੱਸੜ ਨੇ ਆਪਣੇ ਇੰਸਟਾਗ੍ਰਾਮ ਤੇ ਲਿਖਿਆ ਹੈ ‘ਬਹੁਤ ਬਹੁਤ ਸ਼ੁਕਰੀਆ ਸਭ ਦਾ ‘ਮਾਈ ਪਰਾਈਡ’ ਨੂੰ ਦਿਲੋਂ ਹਿੱਟ ਕਰਵਾਉਣ ਲਈ, ਬਹੁਤ ਖੁਸ਼ੀ ਹੁੰਦੀ ਹੈ ਜਦੋਂ ਨਾਨ ਕਮਰਸ਼ੀਅਲ ਗਾਣੇ ਨੂੰ ਵੀ ਤੁਸੀਂ ਟਾਈਮ ਕੱਢ ਕੇ ਪਿਆਰ ਦਿੰਦੇ ਹੋ …

https://www.instagram.com/p/CCNJUa_AFJh/

ਇਹ ਗੀਤ ਨਹੀਂ ਸੀ ਜਜ਼ਬਾਤ ਸਨ ਜਿਹੜੇ ਗਵਾਏ ਮਾਲਕ ਨੇ ਮੇਰੇ ਕੋਲੋਂ …ਵਾਹਿਗੁਰੂ ਸਭ ਨੂੰ ਚੜ੍ਹਦੀਕਲਾ ਵਿੱਚ ਰੱਖੇ …ਐਲਬਮ ਦਾ ਅਗਲਾ ਗਾਣਾ ‘ਯਾਰ ਮੇਰੇ’ …ਜਿਹੜਾ ਕਿ ਗਾਇਆ ਵੀ ਭਰਾਵਾਂ ਵਰਗੇ ਯਾਰ ਮੇਰੇ ਕੁਲਬੀਰ ਝਿੰਜਰ ਨੇ …ਇਹ ਗੀਤ ਯਾਦ ਕਰਵਾਊ ਵਿਹਲੀ ਜਨਤਾ ਦੀ ਸ਼ੁਰੂਆਤ ਦੀ’ ਤਰਸੇਮ ਜੱਸੜ ਦੇ ਇਸ ਗਾਣੇ ਦੇ ਪੋਸਟਰ ਨੂੰ ਉਹਨਾਂ ਦੇ ਪ੍ਰਸ਼ੰਸਕਾ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਇਸ ਗਾਣੇ ਦਾ ਬੇਸਬਰੀ ਨਾਲ ਇੰਤਜ਼ਾਰ ਹੈ ।

https://www.instagram.com/p/CCXchkkg-Fs/

Related Post