ਤਰਸੇਮ ਜੱਸੜ ਦਾ ਹੈ ਅੱਜ ਜਨਮ ਦਿਨ, ਜਨਮ ਦਿਨ 'ਤੇ ਮੁੰਡੇ ਕੁੜੀਆਂ ਨੂੰ ਦਿੱਤਾ ਖ਼ਾਸ ਸੁਨੇਹਾ  

By  Rupinder Kaler July 4th 2019 11:32 AM

ਤਰਸੇਮ ਜੱਸੜ ਆਪਣੇ ਅਸੂਲਾਂ ਦੇ ਪੱਕੇ ਹਨ । ਉਹਨਾਂ ਦੇ ਜਨਮ ਦਿਨ ਤੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰ ਰਹੇ ਹਨ ਕਿ ਜਿਹੜੇ ਮੁੰਡੇ ਕੁੜੀਆਂ ਆਪਣੇ ਹੱਥ ਵਿੱਚ ਸਿਮਰਨ ਵਾਲਾ ਕੜਾ ਪਾਉਂਦੇ ਹਨ । ਉਹਨਾਂ ਨੂੰ ਉਹਨਾਂ ਹੱਥਾ ਨਾਲ ਕੋਈ ਵੀ ਗਲਤ ਕੰਮ ਨਹੀਂ ਕਰਨਾ ਚਾਹੀਦਾ ।

https://www.instagram.com/p/BzdwiiFgJdH/

ਜੱਸੜ ਇਸ ਵੀਡੀਓ ਵਿੱਚ ਕਹਿ ਰਹੇ ਹਨ ਕਿ ਉਹਨਾਂ ਨੇ ਜਦੋਂ ਤੋਂ ਹੀ ਇਹ ਕੜਾ ਪਾਇਆ ਹੈ ਉਦੋਂ ਤੋਂ ਕਦੇ ਵੀ ਡਰਿੰਕ ਨਹੀਂ ਕੀਤੀ । ਜੱਸੜ ਕਹਿੰਦਾ ਹੈ ਕਿ ਇਹ ਚੀਜਾਂ ਸਾਨੂੰ ਸਾਰਿਆਂ ਨੂੰ ਵਿਰਾਸਤ ਵਿੱਚ ਮਿਲੀਆਂ ਹਨ, ਇਹਨਾਂ ਚੀਜਾਂ ਨੂੰ ਸਾਂਭਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ।

https://www.instagram.com/p/BzYVBCbhCEQ/

ਜੱਸੜ ਦੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ । ਉਹਨਾਂ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਤੇ ਲਾਈਕ ਕਰ ਰਹੇ ਹਨ । ਜੱਸੜ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਨਵੀਂ ਫ਼ਿਲਮ ਰੱਬ ਦਾ ਰੇਡੀਓ-2 ਰਿਲੀਜ਼ ਹੋਈ ਸੀ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਖਾਸਾ ਪਿਆ ਮਿਲਿਆ ਹੈ ।

https://www.instagram.com/p/BvoQhtOA6eX/

Related Post