ਗੌਰਵ ਕੌਂਡਲ ਦੇ ਨਵੇਂ ਗਾਣੇ ‘ਤੌਬਾ ਤੌਬਾ’ ਨੂੰ ਮਿਲ ਰਿਹਾ ਹੈ ਸਰੋਤਿਆਂ ਦਾ ਭਰਵਾਂ ਹੁੰਗਾਰਾ

By  Rupinder Kaler April 17th 2020 11:12 AM

ਪੂਰੇ ਵਿਸ਼ਵ ਵਿੱਚ ਕੋਰੋਨਾ ਵਾਇਰਸ ਕਰਕੇ ਲਾਕਡਾਊਨ ਹੈ, ਤੇ ਹਰ ਕੋਈ ਅਪਣੇ ਘਰ ਵਿੱਚ ਨਜ਼ਰਬੰਦ ਹੋ ਕੇ ਰਹਿ ਗਿਆ ਹੈ । ਅਜਿਹੇ ਹਲਾਤਾਂ ਵਿੱਚ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਪੂਰਾ ਖਿਆਲ ਰੱਖ ਰਿਹਾ ਹੈ । ਪੀਟੀਸੀ ਨੈੱਟਵਰਕ ਜਿੱਥੇ ਆਪਣੇ ਵੱਖ ਵੱਖ ਚੈਨਲਾਂ ’ਤੇ ਨਵੇਂ-ਨਵੇਂ ਪ੍ਰੋਗਰਾਮ ਤੇ ਫ਼ਿਲਮਾਂ ਦਿਖਾ ਰਿਹਾ ਹੈ । ਉੱਥੇ ਪੀਟੀਸੀ ਰਿਕਾਰਡਜ਼ ਤੇ ਪੀਟੀਸੀ ਸਟੂਡੀਓ ’ਤੇ ਨਵੇਂ ਨਵੇਂ ਗਾਣੇ ਵੀ ਰਿਲੀਜ਼ ਕਰ ਰਿਹਾ ਹੈ । ਪੀਟੀਸੀ ਰਿਕਾਰਡਜ਼ ਵੱਲੋਂ ਗੌਰਵ ਕੌਂਡਲ ਦਾ ਨਵਾਂ ਗਾਣਾ ‘ਤੌਬਾ ਤੌਬਾ’ ਰਿਲੀਜ਼ ਕੀਤਾ ਹੈ ।

ਇਸ ਗਾਣੇ ਨੂੰ ਪੰਜਾਬੀ ਗਾਣੇ ਸੁਣਨ ਵਾਲਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਗਾਣੇ ਦੇ ਬੋਲ ਗੁਰਜੀਤ ਮਾਣਕਪੁਰੀਆ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਸੁਰਿੰਦਰ ਬੱਚਨ ਨੇ ਤਿਆਰ ਕੀਤਾ ਹੈ । ਗੀਤ ਦਾ ਵੀਡੀਓ ਸੰਦੀਪ ਬੇਦੀ ਨੇ ਬਣਾਇਆ ਹੈ । ਗੀਤ ਦੇ ਬੋਲ ਹਰ ਇੱਕ ਨੂੰ ਝੂਮਣ ਲਾ ਦਿੰਦੇ ਹਨ । ਇਸ ਗਾਣੇ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਚੱਕਦੇ ਤੇ ਪੀਟੀਸੀ ਮਿਊਜ਼ਿਕ ਸਮੇਤ ਪੀਟੀਸੀ ਨੈੱਟਵਰਕ ਦੇ ਵੱਖ ਵੱਖ ਚੈਨਲਾਂ ’ਤੇ ਸੁਣ ਸਕਦੇ ਹੋ । ਇਸ ਤੋਂ ਇਲਾਵਾ ਇਸ ਗੀਤ ਦਾ ਅਨੰਦ ਤੁਸੀਂ ‘ਪੀਟੀਸੀ ਪਲੇਅ’ ਅਤੇ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ ’ਤੇ ਵੀ ਮਾਣ ਸਕਦੇ ਹੋ ।

Related Post