ਸਾਰਾ ਗੁਰਪਾਲ ਇਸ ਹਿੰਦੀ ਗੀਤ ‘ਚ ਪਾ ਰਹੇ ਧੱਕ, ਵੀਡੀਓ ਦਰਸ਼ਕਾਂ ਨੂੰ ਆ ਰਿਹਾ ਪਸੰਦ

By  Shaminder September 4th 2020 03:55 PM

ਸਾਰਾ ਗੁਰਪਾਲ ਜਿਨ੍ਹਾਂ ਨੁੰ ਤੁਸੀਂ ਅਕਸਰ ਪੰਜਾਬੀ ਗੀਤਾਂ ‘ਚ ਮਾਡਲਿੰਗ ਕਰਦੇ ਹੋਏ ਵੇਖਿਆ ਹੋਣਾ ਹੈ । ਪਰ ਹੁਣ ਉਹ ਇਕ ਹਿੰਦੀ ਗੀਤ ‘ਚ ਨਜ਼ਰ ਆਏ ਹਨ । ਇਸ ਗੀਤ ਨੂੰ ‘ਤਾਵੀਜ਼’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਨੂੰ ਯਾਸੀਰ ਦੇਸਾਈ ਨੇ ਆਪਣੀ ਆਵਾਜ਼ ਦਿੱਤੀ ਹੈ ।ਸਾਰਾ ਗੁਰਪਾਲ ਦੇ ਨਾਲ ਇਸ ਗੀਤ ‘ਚ ਰਾਂਝਾ ਵਿਕਰਮ ਸਿੰਘ ਨਜ਼ਰ ਆ ਰਹੇ ਨੇ । ਗੀਤ ਦੇ ਬੋਲ ਅਭਿਸ਼ੇਕ ਨੇ ਲਿਖੇ ਨੇ ।

https://www.instagram.com/p/CEoPp91D22q/

ਇਸ ਗੀਤ ‘ਚ ਇੱਕ ਕੁੜੀ ‘ਤੇ ਮੁੰਡੇ ਦੇ ਪਿਆਰ ਨੂੰ ਦਰਸਾਇਆ ਗਿਆ ਹੈ । ਜਦੋਂ ਬਾਲਪਨ ਦਾ ਪਿਆਰ ਜੁਆਨ ਹੁੰਦਾ ਹੈ ਤਾਂ ਦੋਵੇਂ ਮੁੜ ਤੋਂ ਮਿਲਦੇ ਹਨ ।ਇਸ ਗੀਤ ਨੂੰ ਸਰੋਤਿਆਂ ਦਾ ਵੀ ਪਿਆਰ ਮਿਲ ਰਿਹਾ ਹੈ ਅਤੇ ਖਾਸ ਕਰਕੇ ਸਾਰਾ ਗੁਰਪਾਲ ਦਾ ਅੰਦਾਜ਼  ਵੀ ਸਰੋਤਿਆਂ ਨੂੰ ਪਸੰਦ ਆ ਰਿਹਾ ਹੈ ।

https://www.instagram.com/p/CEi1oo_jA4L/

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਾਰਾ ਗੁਰਪਾਲ ਕਈ ਪੰਜਾਬੀ ਗੀਤਾਂ ‘ਚ ਨਜ਼ਰ ਆ ਚੁੱਕੇ ਹਨ ਅਤੇ ਲਗਾਤਾਰ ਗੀਤਾਂ ‘ਚ ਵਿਖਾਈ ਦੇ ਰਹੇ ਹਨ ।

Related Post