ਟੋਰੰਟੋ 'ਚ ਅਪ੍ਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਵੱਜੋਂ ਮਨਾਇਆ ਗਿਆ,ਖ਼ਾਸ ਪ੍ਰੋਗਰਾਮ ਕਰਵਾਇਆ ਗਿਆ 

By  Shaminder April 8th 2019 06:44 PM

ਟੋਰੰਟੋ 'ਚ ਅਪ੍ਰੈਲ ਦੇ ਮਹੀਨੇ ਨੂੰ ਸਿੱਖ ਹੈਰੀਟੇਜ ਮਹੀਨੇ ਵੱਜੋਂ ਮਨਾਇਆ ਜਾ ਰਿਹਾ ਹੈ । ਇਸ ਮੌਕੇ 'ਤੇ ਇੱਕ ਖ਼ਾਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ।ਇਸ ਮਹੀਨੇ ਦਾ ਸਿੱਖ ਇਤਿਹਾਸ 'ਚ ਖ਼ਾਸ ਮਹੱਤਵ ਹੈ । ਇਸੇ ਮਹੀਨੇ ਦੌਰਾਨ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਇਸ ਦੇ ਨਾਲ ਇਸੇ ਮਹੀਨੇ 'ਚ ਹੀ ਦਸਮ ਪਾਤਸ਼ਾਹ ਗੁਰੁ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕੀਤੀ ਸੀ ਅਤੇ ਤੇਰਾਂ ਅਪ੍ਰੈਲ ਉੱਨੀ ਸੌ ਉੱਨੀ ਨੂੰ ਹੀ ਅੰਮ੍ਰਿਤਸਰ ਸਥਿਤ ਜਲ੍ਹਿਆਂ ਵਾਲੇ ਬਾਗ ਦਾ ਸਾਕਾ ਹੋਇਆ ਸੀ ।

https://www.youtube.com/watch?v=cOnsEkiqXRk

ਟੋਰੰਟੋ 'ਚ ਇਸ ਦਿਹਾੜੇ ਦੇ ਮੌਕੇ 'ਤੇ ਖ਼ਾਸ ਪ੍ਰੋਗਰਾਮ ਕਰਵਾਇਆ ਗਿਆ । ਜਿਸ 'ਚ ਵੱਡੀ ਗਿਣਤੀ 'ਚ ਸਿੱਖਾਂ ਦੇ ਨਾਲ –ਨਾਲ ਆਮ ਲੋਕਾਂ ਨੇ ਵੀ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ । ਇਸ ਪ੍ਰੋਗਰਾਮ 'ਚ ਕੈਨੇਡਾ ਦੇ ਵਿਕਾਸ 'ਚ ਪੰਜਾਬੀਆਂ ਵੱਲੋਂ ਪਾਏ ਗਏ ਯੋਗਦਾਨ ਨੂੰ ਵੀ ਸਰਾਹਿਆ ਗਿਆ । ਇਸ ਮੌਕੇ ਸਿੱਖ ਹੈਰੀਟੇਜ ਮਹੀਨੇ ਦਾ ਇੱਕ ਕੈਲੇਂਡਰ ਵੀ ਜਾਰੀ ਕੀਤਾ ਗਿਆ । ਬੱਚਿਆਂ ਵੱਲੋਂ ਸ਼ਬਦ ਗਾਇਨ ਵੀ ਕੀਤਾ ਗਿਆ । ਇਸ ਦੇ ਨਾਲ ਹੀ ਇਸ ਮੌਕੇ ਕਰਵਾਏ ਪ੍ਰੋਗਰਾਮ 'ਚ ਸਿੱਖ ਧਰਮ ਬਾਰੇ ਲੋਕਾਂ ਨੂੰ ਜਾਣਕਾਰੀ ਵੀ ਦਿੱਤੀ ਗਈ ।

Related Post