ਜੈਜ਼ੀ ਬੀ ਵਨ ਮਿਲੀਅਨ ਗੀਤ ਲੈ ਕੇ ਆ ਰਹੇ ਹਨ ਧਰਤੀ ਤੇ, ਵੇਖੋ ਟੀਜ਼ਰ

By  Gourav Kochhar February 5th 2018 01:30 PM -- Updated: February 6th 2018 06:03 AM

ਲਓ ਜੀ ਜਿਸ ਗੀਤ ਦਾ ਤੁਸੀਂ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਉਸ ਗੀਤ ਦੀ ਪਹਿਲੀ ਝੱਲਕ ਹੋ ਗਈ ਹੈ ਰਿਲੀਜ਼ | ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਜੈਜ਼ੀ ਬੀ ਦੇ ਆਉਣ ਵਾਲੇ ਗੀਤ ਵਨ ਮਿਲੀਅਨ ਦੀ | ਹਾਲ ਹੀ 'ਚ ਇਸ ਗੀਤ ਦਾ ਮੋਸ਼ਨ ਪੋਸਟਰ ਜੈਜ਼ੀ ਬੀ ਨੇ ਰਿਲੀਜ਼ ਕਿੱਤਾ ਸੀ ਜਿਸ ਵਿਚ ਉਨ੍ਹਾਂ ਨੇ ਇਸ ਗੀਤ ਦੇ ਰਿਲੀਜ਼ ਹੋਣ ਦੀ ਤਾਰੀਕ ਦਾ ਖੁਲਾਸਾ ਕਿੱਤਾ ਸੀ | ਤੇ ਅੱਜ ਜੈਜ਼ੀ ਬੀ ਨੇ ਇਸ ਗੀਤ ਦੇ ਟੀਜ਼ਰ ਨੂੰ ਰਿਲੀਜ਼ ਕਿੱਤਾ ਹੈ |

https://youtu.be/sC-P23GjiBE

ਹਰ ਕੋਈ ਜਾਣਦਾ ਹੈ ਕਿ ਜੈਜ਼ੀ ਬੀ Jazzy B ਜਦੋਂ ਵੀ ਆਉਂਦੇ ਹਨ ਉਹ ਕੁਝ ਨਵਾਂ ਅਤੇ ਵੱਖਰਾ ਹੀ ਲੈ ਕੇ ਆਉਂਦੇ ਹਨ | ਇਸ ਵਾਰ ਵੀ ਉਹ ਆਪਣੇ ਵਨ ਮਿਲੀਅਨ ਗੀਤ ਵਿਚ ਕੁਝ ਅਲੱਗ ਹੀ ਕਰਨ ਵਾਲੇ ਹਨ | ਤੇ ਹੁਣ ਇਹ ਅਲੱਗ ਚੀਜ਼ ਕਿ ਹੈ ਇਹ ਤਾਂ ਗੀਤ ਦੇ ਰਿਲੀਜ਼ ਹੋਣ ਤੇ ਹੀ ਪਤਾ ਲਗੇਗਾ | ਪਰ ਟੀਜ਼ਰ ਦੇ ਵਿਚ ਜੈਜ਼ੀ ਬੀ ਇਕ ਦੂਸਰੇ ਗ੍ਰਹਿ ਤੋਂ ਧਰਤੀ ਤੇ ਆਉਂਦੇ ਹੋਏ ਦਿਖਾਈ ਦੇ ਰਹੇ ਹਨ | ਇਸ ਅੰਦਾਜ਼ ਤੋਂ ਤਾਂ ਇਹ ਹੀ ਜਾਪਦਾ ਹੈ ਕਿ ਇਹ ਗੀਤ ਵੀ ਪੂਰਾ ਬੰਬ ਹੋਵੇਗਾ |

ਇਸ ਗੀਤ ਦੇ ਰਿਲੀਜ਼ ਹੋਏ ਪੋਸਟਰ ਜਾਂ ਕਿਸੀ ਤਰਾਂ ਦੀ ਵੀ ਲਾਈਵ ਖ਼ਬਰ ਨੂੰ ਲੋਕ ਨੇ ਬਹੁਤ ਜ਼ਿਆਦਾ ਪਸੰਦ ਕਿੱਤਾ ਹੈ ਅਤੇ ਰੱਜ ਕੇ ਸ਼ੇਅਰ ਕਿੱਤਾ ਹੈ | ਅਤੇ ਉਮੀਦ ਹੈ 10 ਫਰਵਰੀ ਜਦੋਂ ਇਹ ਗੀਤ ਰਿਲੀਜ਼ ਹੋਵੇਗਾ, ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਧਮਾਲਾਂ ਹੀ ਪਵੇਗਾ | ਗੀਤ ਦੇ ਬੋਲ ਲਿਖੇ ਹਨ ਸਿੰਗਾ ਨੇ ਅਤੇ ਮਿਊਜ਼ਿਕ ਦਿੱਤੋ ਹੈ ਡੀਜੇ ਫਲੋਵ ਨੇ | ਚਲੋ ਜਦੋਂ ਤੱਕ ਇਹ ਗੀਤ ਜਾਰੀ ਨਹੀਂ ਹੁੰਦਾ, ਆਨੰਦ ਲੈਂਦੇ ਹਾਂ ਇਸ ਗੀਤ ਦੇ ਟੀਜ਼ਰ ਦਾ:

https://youtu.be/C1Nvhch_u2w

jazzy b one million

Related Post