ਤਿੰਨ ਗਲਾਂ ਲੈ ਕੇ ਆਈ ਹੈ ਗਾਇਕਾ ਜਸਵਿੰਦਰ ਬਰਾੜ

By  Gourav Kochhar January 4th 2018 10:25 AM

ਲੋਕ ਗਾਇਕਾ ਜਸਵਿੰਦਰ ਬਰਾੜ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਇਕ ਅਲੱਗ ਹੀ ਮੁਕਾਮ ਹੈ | ਅੱਜ ਤਕ ਉਨ੍ਹਾਂ ਜੋ ਗਾਇਆ ਬਹੁਤ ਵਧੀਆ ਅਤੇ ਸਾਫ਼ ਸੁਥਰਾ ਗਾਇਆ |

ਉਨ੍ਹਾਂ ਦੀ ਮਿਰਜ਼ੇ ਦੀ ਹੇਕ ਦੇ ਅੱਜ ਵੀ ਲੋਗ ਮੁਰੀਦ ਨੇ | ਅੱਜ ਵੀ ਉਨ੍ਹਾਂ ਦਾ ਨਾਮ ਹਰ ਜੁਬਾਨ ਤੇ ਰਿਸਪੈਕਟ ਨਾਲ ਆਉਂਦਾ ਹੈ ਤੇ ਇਸੇ ਰਿਸਪੈਕਟ ਨੂੰ ਬਰਕਰਾਰ ਰੱਖਦੇ ਹੋਏ ਜਸਵਿੰਦਰ ਬਰਾੜ Jaswinder Brar ਇਕ ਵਾਰ ਫਿਰ ਸਰੋਤਿਆਂ ਦੀ ਕਚਹਿਰੀ ਵਿਚ ਹਾਜ਼ਿਰ ਨੇ | ਜੀ ਹਾਂ ਉਨ੍ਹਾਂ ਦੀ ਬਹੁਤ ਜਲਦੀ ਫੁਲ ਐਲਬਮ ਆ ਰਹੀ ਹੈ, ਜਿਸ ਦਾ ਨਾਮ ਹੈ "ਤਿੰਨ ਗਲਾਂ" ਜਿਸ ਦਾ ਮਿਊਜ਼ਿਕ ਕਿੱਤਾ ਹੈ ਮਾਸਟਰ ਆਫ਼ ਮੇਲੋਡੀ ਸਚਿਨ ਅਹੂਜਾ Sachin Ahuja ਨੇ | ਇਸ ਐਲਬਮ ਵਿਚ ਅਲੱਗ ਅਲੱਗ ਤਰਾਂ ਦੇ ਕਲਾਕਾਰਾਂ ਦੇ ਗੀਤ ਸ਼ਾਮਿਲ ਕਿੱਤੇ ਗਏ ਨੇ | ਬੱਸ ਹੁਣ ਜੇ ਜਸਵਿੰਦਰ ਬਰਾੜ ਤੇ ਲੋਕ ਗਾਇਕੀ ਦੇ ਫੈਨਸ ਨੂੰ ਇੰਤਜ਼ਾਰ ਹੈ ਤਾਂ ਸਿਰਫ਼ ਇਸ ਐਲਬਮ ਦੇ ਰਿਲੀਜ਼ ਹੋਣ ਦਾ |

Related Post