ਗਾਇਕਾ ਪ੍ਰਿਆ ਤੇ ਜੱਸ ਮਾਣਕ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਤੇਰਾ ਮੇਰਾ ਵਿਆਹ’
Rupinder Kaler
October 18th 2019 10:48 AM
ਗਾਇਕਾ ਪ੍ਰਿਆ ਆਪਣੇ ਪ੍ਰਸ਼ੰਸਕਾਂ ਲਈ ਨਵਾਂ ਗਾਣਾ ਲੈ ਕੇ ਆ ਰਹੀ ਹੈ । ‘ਤੇਰਾ ਮੇਰਾ ਵਿਆਹ’ ਟਾਈਟਲ ਹੇਠ ਰਿਲੀਜ਼ ਕੀਤੇ ਜਾਣ ਵਾਲੇ ਇਸ ਗਾਣੇ ਦੇ ਬੋਲ ਗਾਇਕ ਜੱਸ ਮਾਣਕ ਨੇ ਲਿਖੇ ਹਨ ਤੇ ਉਹਨਾਂ ਨੇ ਹੀ ਇਸ ਦੀ ਕੰਪੋਜਿੰਗ ਕੀਤੀ ਹੈ । ਗਾਣੇ ਦਾ ਮਿਊਜ਼ਿਕ ਮਿਕਸ ਸਿੰਘ ਨੇ ਬਣਾਇਆ ਹੈ ਜਦੋਂ ਕਿ ਵੀਡੀਓ ਰਾਵ ਢਿੱਲੋਂ ਨੇ ਤਿਆਰ ਕੀਤਾ ਹੈ । ਜਿਸ ਤਰ੍ਹਾਂ ਦਾ ਪ੍ਰਿਆ ਨੇ ਇਸ ਗਾਣੇ ਦਾ ਟਾਈਟਲ ਰੱਖਿਆ ਹੈ ਉਸ ਤੋਂ ਲੱਗਦਾ ਹੈ ਕਿ ਇਹ ਗਾਣਾ ਰੋਮਾਂਟਿਕ ਸੌਂਗ ਹੋਵੇਗਾ ।