ਫੰਨੇ ਖਾਂ ਦਾ ਗੀਤ 'ਤੇਰੇ ਜੈਸਾ ਤੂੰ ਹੈਂ' ਪਾ ਰਿਹਾ ਹੈਂ ਪੂਰੀਆਂ ਧਮਾਲਾਂ

By  Rajan Sharma July 31st 2018 07:55 AM

2018 ਵਿੱਚ ਬਾਲੀਵੁੱਡ ਵਿੱਚ ਆ ਰਹੀਆਂ ਹਨ ਕਈ ਧਮਾਕੇਧਾਰ ਫ਼ਿਲਮਾਂ ਪਰ ਸਾਨੂੰ ਸੱਭ ਤੋਂ ਵੱਧ ਇੰਤਜਾਰ ਹੈ ਆਉਣ ਵਾਲੀ ਫ਼ਿਲਮ ਫੰਨੇ ਖਾਂ fanney khan ਦੀ ਜੋ ਕਿ ਰਿਲੀਜ਼ ਹੋਣ ਜਾ ਰਹੀ ਹੈ 3 ਅਗਸਤ ਨੂੰ| ਫਿਲਮ ਦਾ ਟੀਜ਼ਰ ਪਹਿਲਾ ਹੀ ਰਿਲੀਜ਼ ਹੋ ਗਿਆ ਹੈ। ਇਸ ਟੀਜ਼ਰ ਦੀ ਸ਼ੁਰੂਆਤ ‘ਚ ਐਸ਼ਵਰਿਆ ਦੇ ਰੌਕਸਟਾਰ ਲੁੱਕ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਬਾਅਦ ਅਨਿਲ ਕਪੂਰ anil kapoor ਦੀ ਐਂਟਰੀ ਦਿਖਾਈ ਗਈ ਹੈ ਜੋ ਸ਼ਾਇਦ ਇਕ ਟੈਕਸੀ ਡ੍ਰਾਈਵਰ ਹੈ ਅਤੇ ਸੰਗੀਤ ਦਾ ਬਹੁਤ ਵੱਡਾ ਫੈਨ ਹੈ। ਉੱਥੇ ਹੀ ਕੁਝ ਸਮਾਂ ਪਹਿਲਾਂ ਅਨਿਲ ਕਪੂਰ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ ‘ਤੇ ਪੋਸਟਰ ਰਾਹੀਂ ਟੀਜ਼ਰ ਬਾਰੇ ਜਾਣਕਾਰੀ ਦਿੱਤੀ ਸੀ। ਇਸ ਵੀਡੀਓ ਨੂੰ ਐਸ਼ਵਰਿਆ-ਅਨਿਲ ਤੋਂ ਇਲਾਵਾ ਇਸ ਟੀਜ਼ਰ ‘ਚ ਅਭਿਨੇਤਾ ਰਾਜਕੁਮਾਰ ਰਾਓ ਨਜ਼ਰ ਆ ਰਹੇ ਹਨ।

https://www.youtube.com/watch?v=uxLR6529mdw

ਹੂਣ ਆ ਚੁੱਕਾ ਹੈ ਫ਼ਿਲਮ fanney khan ਦਾ ਨਵਾਂ ਗੀਤ ਜਿਸਦਾ ਨਾਮ ਹੈ 'ਤੇਰੇ ਜੈਸਾ ਤੂੰ'| ਇਹ ਇੱਕ ਬੇਹੱਦ ਹੀ ਇੰਸਪਾਇਰਿੰਗ ਗੀਤ ਹੈ| ਜਿੱਥੇ ਇਸ ਗੀਤ ਨੂੰ ਮਸ਼ਹੂਰ ਗਾਇਕਾ ਮੋਨਾਲੀ ਠਾਕੁਰ ਨੇ ਗਾਇਆ ਹੈ ਓਥੇ ਹੀ ਅਮਿਤ ਤ੍ਰਿਵੇਦੀ ਵਲੋਂ ਇਸਦਾ ਬੇਹੱਦ ਖੂਬਸੂਰਤ ਮਿਊਜ਼ਿਕ ਦਿੱਤਾ ਗਿਆ ਹੈ| ਗੀਤ ਦੇ ਬੇਹੱਦ ਖੂਬਸੂਰਤ ਬੋਲ ਇਰਸ਼ਾਦ ਕਾਮਿਲ ਵਲੋਂ ਲਿਖੇ ਗਏ ਹਨ|

https://www.youtube.com/watch?v=qMKm3CTvgew

ਦੱਸਣਯੋਗ ਹੈ ਕਿ ‘ਫੰਨੇ ਖਾਂ’ fanney khan ਦਾ ਨਿਰਦੇਸ਼ਨ ਅਤੁਲ ਮਾਂਜ਼ੇਰਕਰ ਨੇ ਕੀਤਾ ਹੈ। ਇਸ ਫਿਲਮ ‘ਚ ਐਸ਼ਵਰਿਆ ਤੇ ਅਨਿਲ ਕਪੂਰ anil kapoor ਦੀ ਜੋੜੀ ਕਾਫੀ ਸਮੇਂ ਬਾਅਦ ਦੇਖਣ ਨੂੰ ਮਿਲ ਰਹੀ ਹੈ। ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਇਹ ਫਿਲਮ 3 ਅਗਤਸ ਨੂੰ ਰਿਲੀਜ਼ ਹੋਵੇਗੀ।

fanney khan

Related Post