ਜੇ .ਐੱਸ .ਐੱਲ ਦੇ ਗੀਤ 'ਤੇਰੇ ਕਰਕੇ' ਦਾ ਟੀਜ਼ਰ ਜਾਰੀ

By  Shaminder October 18th 2018 06:32 AM

ਜੇ .ਐੱਸ .ਐੱਲ ਦੇ ਗੀਤ 'ਤੇਰੇ ਕਰਕੇ' ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ ਅਤੇ ਇਸ ਗੀਤ ਦਾ ਫੁਲ ਵੀਡਿਓ ਤੁਸੀਂ ਵੀਹ ਅਕਤੂਬਰ ਨੂੰ ਵੇਖ ਸਕਦੇ ਹੋ । ਇਸ ਗੀਤ ਦਾ ਐਕਸਕਲਿਉਸਿਵ ਵੀਡਿਓ ਤੁਸੀਂ ਪੀਟੀਸੀ ਪੰਜਾਬੀ 'ਤੇ ਵੀਹ ਅਕਤੂਬਰ ਨੂੰ ਸਵੇਰੇ ਦਸ ਵਜੇ ਤੋਂ ਵੇਖ ਸਕਦੇ ਹੋ । ਇਸ ਗੀਤ ਦਾ ਟੀਜ਼ਰ ਬਹੁਤ ਹੀ ਖੂਬਸੂਰਤ ਹੈ ,ਜਿਸ ਨੂੰ ਬਹੁਤ ਹੀ ਖੂਬਸੂਰਤੀ ਨਾਲ ਤਿਆਰ ਕੀਤਾ ਗਿਆ ਹੈ । ਇੱਕ ਕਾਮਯਾਬ ਕੰਪੋਜ਼ਰ ਦੇ ਤੌਰ 'ਤੇ ਜਾਣੇ ਜਾਣ ਵਾਲੇ ਜੇਐੱਸਐਲ ਨੇ ਇਸ ਗੀਤ ਨੂੰ ਖੁਦ ਹੀ ਗਾਇਆ ।

ਹੋਰ ਵੇਖੋ :ਹਿੰਮਤ ਸੰਧੂ ਦੇ ‘ਅਣਖਾਂ’ ਗੀਤ ਦਾ ਟੀਜ਼ਰ ਹੋਇਆ ਜਾਰੀ

ਇਸ ਗੀਤ ਦੇ ਟੀਜ਼ਰ ਨੂੰ ਵੇਖ ਕੇ ਤਾਂ ਇਹ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਗੀਤ ਰੋਮਾਂਟਿਕ ਗੀਤ ਹੈ । ਪਰ ਫਿਲਹਾਲ ਪੂਰਾ ਗੀਤ ਆਉਣ ਤੋਂ ਬਾਅਦ ਹੀ ਇਸ ਦਾ ਪਤਾ ਲੱਗ ਸਕੇਗਾ ।ਜੇ.ਐੱਸ.ਐੱਲ ਅਤੇ ਜੰਗ ਸੰਧੂ ਨੇ ਇਸ ਗੀਤ 'ਚ ਰੰਗ ਬੰਨਿਆਂ ਹੈ । ਇਹ ਰੰਗ ਲੋਕਾਂ ਨੂੰ ਕਿੰਨਾ ਪਸੰਦ ਆਉਂਦਾ ਹੈ ਇਹ ਤਾਂ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ । ਪਰ ਫਿਲਹਾਲ ਤਾਂ ਇਸ ਗੀਤ ਦਾ ਟੀਜ਼ਰ ਜੋ ਕਿ ਕਾਫੀ ਆਕ੍ਰਸ਼ਕ ਨਜ਼ਰ ਆ ਰਿਹਾ ਹੈ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਗੀਤ ਦਾ ਐਕਸਕਲਿਉਸਿਵ ਵੀਡਿਓ ਤੁਸੀਂ ਵੇਖਣਾ ਨਾ ਭੁੱਲਣਾ ਸਿਰਫ ਪੀਟੀਸੀ ਪੰਜਾਬੀ 'ਤੇ ਵੀਹ ਅਕਤੂਬਰ ਨੂੰ । ਉਦੋਂ ਤੱਕ ਤੁਸੀਂ ਵੇਖੋ ਇਸ ਗੀਤ ਨਾਲ ਸਬੰਧਤ ਕੁਝ ਤਸਵੀਰਾਂ ।

Related Post