ਨਿਸ਼ਾ ਬਾਨੋ ਦੇ ਨਵੇਂ ਗਾਣੇ ਨੂੰ ਮਿਲ ਰਿਹਾ ਹੈ ਸਰੋਤਿਆਂ ਦਾ ਭਰਵਾਂ ਹੁੰਗਾਰਾ 

By  Rupinder Kaler July 25th 2019 06:16 PM

ਪਾਲੀਵੁੱਡ ਅਦਾਕਾਰਾ ਤੇ ਗਾਇਕਾ ਨਿਸ਼ਾ ਬਾਨੋ ਦੇ ਨਵੇਂ ਗਾਣੇ 'ਤੇਰੇ ਕਰਕੇ' ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਨਿਸ਼ਾ ਬਾਨੋ ਵੱਲੋਂ ਗਾਏ ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ 'ਤੇ ਦਿਖਾਇਆ ਜਾ ਰਿਹਾ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਦੇ ਬੋਲ ਮੁੱਕੂ ਨੇ ਲਿਖੇ ਹਨ ਜਦੋਂ ਕਿ ਗਾਣੇ ਦਾ ਮਿਊਜ਼ਿਕ ਲ਼ੜ੯੪ ਨੇ ਤਿਆਰ ਕੀਤਾ ਹੈ ।

https://www.instagram.com/p/B0Se32oFb0_/

ਇਸ ਗਾਣੇ ਨੂੰ ਅਨਕੂਰ ਚੌਧਰੀ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ । ਇਸ ਗਾਣੇ ਵਿੱਚ ਮੁੰਡੇ ਕੁੜੀ ਦੇ ਪਿਆਰ ਦੀ ਕਮਿਸਟਰੀ ਨੂੰ ਦਿਖਾਇਆ ਗਿਆ ਹੈ । ਗਾਣੇ ਵਿੱਚ ਕੁੜੀ ਮੁੰਡੇ ਨੂੰ ਦੱਸਦੀ ਹੈ ਕਿ ਉਹ ਉਸ ਨੂੰ ਕਿੰਨਾ ਕੁ ਪਿਆਰ ਕਰਦੀ ਹੈ ਤੇ ਉਸ ਦੇ ਪਿਆਰ ਲਈ ਉਹ ਦੁਨੀਆ ਦੇ ਨਾਲ-ਨਾਲ ਆਪਣੇ ਘਰਦਿਆਂ ਦੇ ਨਾਲ ਵੀ ਲੜਦੀ ਹੈ । ਗਾਣੇ ਦੀ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਸ਼ੂਟਿੰਗ ਬਹੁਤ ਹੀ ਸੋਹਣੀ ਲੋਕੇਸ਼ਨ ਤੇ ਕੀਤੀ ਗਈ ਹੈ ।

Related Post