ਮੈਂਡੀ ਹੈਦੀ ਦਾ ਗੀਤ 'ਤੇਰੇ ਨਾਂਅ ਦਾ ਚੂੜ੍ਹਾ' ਕੀਤਾ ਜਾ ਰਿਹਾ ਪਸੰਦ 

By  Shaminder September 27th 2018 11:58 AM

ਮੈਂਡੀ ਹੈਦੀ ਦਾ ਗੀਤ 'ਤੇਰੇ ਨਾਂਅ ਦਾ ਚੂੜ੍ਹਾ' ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਦੇ ਬੋਲ ਨੀਤੂ ਭੱਲਾ ਨੇ ਲਿਖੇ ਨੇ ਜਦਕਿ ਕੰਪੋਜ਼ਿੰਗ ਮੈਂਡੀ ਹੈਦੀ ਨੇ ਹੀ ਕੀਤਾ ਹੈ ।ਜਦਕਿ ਇਸ ਵੀਡਿਓ 'ਚ ਮੈਂਡੀ ਹੈਡੀ ਅਤੇ ਤ੍ਰਿਪਤੀ ਗੁਪਤਾ,ਸਤਿੰਦਰ ਚਾਵਲਾ ਅਤੇ ਜਸਵਿੰਦਰ ਚਾਵਲਾ ਨੇ  ਕੰਮ ਕੀਤਾ ਹੈ ।

ਹੋਰ ਵੇਖੋ : ਕਰਮਜੀਤ ਅਨਮੋਲ ਦਾ ਨਵਾਂ ਪੰਜਾਬੀ ਗੀਤ ” ਗਿੱਧਾ ” ਹੋਇਆ ਰਿਲੀਜ

https://www.youtube.com/watch?v=kmj5F5hkGUI

ਇਸ ਗੀਤ ਦੇ ਬੋਲ ਬਹੁਤ ਹੀ ਪਿਆਰੇ ਨੇ ਅਤੇ ਇਸ ਵਿੱਚ ਇੱਕ ਪ੍ਰੇਮ ਕਹਾਣੀ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ।ਜਿਸ 'ਚ ਇੱਕ ਜੋੜਾ ਇੱੱਕ ਦੂਜੇ ਨੂੰ ਬੇਪਨਾਹ ਮੁਹੱਬਤ ਕਰਦਾ ਹੈ । ਪਰ ਮੁੰਡੇ ਦੇ ਪਰਿਵਾਰ ਵਾਲੇ ਕੁੜ੍ਹੀ ਨੂੰ ਮਿਲਣ ਵਾਸਤੇ ਬੁਲਾਉਂਦੇ ਨੇ । ਦੋਵੇਂ ਬਹੁਤ ਖੁਸ਼ ਹੁੰਦੇ ਨੇ ਕਿ ਸ਼ਾਇਦ ਦੋਨਾਂ ਦੇ ਵਿਆਹ ਲਈ ਉਨ੍ਹਾਂ ਨੂੰ ਬੁਲਾਇਆ ਗਿਆ ਹੈ ,ਪਰ ਜਦੋਂ ਕੁੜ੍ਹੀ ਮੁੰਡੇ ਦੇ ਘਰ ਉਸਦੇ ਮਾਪਿਆਂ ਨੂੰ ਮਿਲਣ ਲਈ ਪਹੁੰਚਦੀ ਹੈ ਤਾਂ ਮੁੰਡੇ ਦੀ ਮਾਂ ਕਿਸੇ ਹੋਰ ਕੁੜ੍ਹੀ ਦੀ ਤਸਵੀਰ ਵਿਖਾਉਂਦੀ ਹੈ ਤਾਂ ਉਸਦੇ ਸੁਪਨਿਆਂ 'ਤੇ ਪਾਣੀ ਫਿਰ ਜਾਂਦਾ ਹੈ । ਜਿਸ ਤੋਂ ਬਾਅਦ ਉਹ ਵਾਪਸ ਚਲੀ ਜਾਂਦੀ ਹੈ ,ਪਰ ਦੋਨਾਂ ਦਾ ਪਿਆਰ ਸੱਚਾ ਸੀ ਅਤੇ ਇਸ ਪਿਆਰ ਨੂੰ ਪਰਵਾਨ ਚੜਾਉਣ ਲਈ ਦੋਵੇਂ ਵਿਆਹ ਕਰਵਾ ਲੈਂਦੇ ਨੇ ਅਤੇ ਇਸ ਤਰ੍ਹਾਂ ਦੋਨਾਂ ਦਾ ਪਿਆਰ ਪਰਵਾਨ ਚੜਦਾ ਹੈ । ਇਸ ਗੀਤ 'ਚ ਦੋਨਾਂ ਦੇ ਪਿਆਰ ਦੀ ਕਹਾਣੀ ਨੂੰ ਦਰਸਾਉਣ ਦੀ ਮੈਂਡੀ ਹੈਦੀ ਨੇ ਕੋਸ਼ਿਸ਼ ਕੀਤੀ ਹੈ ।

Related Post