ਮੁਹੱਬਤ ਦੇ ਮੌਸਮ ਵਿਚ ਸਤਿੰਦਰ ਸਰਤਾਜ ਦੇ ਇਕ ਹੋਰ ਗੀਤ ਨੇ ਦਿੱਤੀ ਦਸਤਕ ਤੇਰੇ ਵਾਸਤੇ

By  Gourav Kochhar March 19th 2018 07:03 AM

ਪੰਜਾਬ ਤੇ ਪੰਜਾਬੀਅਤ ਲਈ ਆਪਣੇ ਗੀਤ ਸਮਰ੍ਪਿਤ ਕਰਨ ਵਾਲੇ ਗਾਇਕ ਸਤਿੰਦਰ ਸਰਤਾਜ ਦਾ ਨਵਾਂ ਗੀਤ "ਤੇਰੇ ਵਾਸਤੇ" ਰਿਲੀਜ ਹੋਇਆ ਹੈ | ਗਾਣੇ ਨੇ ਰਿਲੀਜ਼ ਹੁੰਦੇ ਹੀ ਇੰਟਰਨੇਟ ਤੇ ਧੂਮਾਂ ਮਚਾ ਦਿਤੀਆਂ ਹਨ | ਸਤਿੰਦਰ ਸਰਤਾਜ ਦਾ ਇਹ ਗੀਤ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਸਰਤਾਜ ਦੀ ਕਲਾ ਨੂੰ ਹਰ ਉਮਰ ਦੇ ਸਮੂਹਾਂ ਅਤੇ ਲੋਕਾਂ ਦੁਆਰਾ ਪਸੰਦ ਕੀਤਾ ਜਾਂਦਾ ਹੈ |

ਇਸ ਗਾਣੇ ਵਿਚ ਗਾਇਕ-ਅਭਿਨੇਤਾ ਸਤਿੰਦਰ ਸਰਤਾਜ Satinder Sartaj ਅਤੇ ਬਾਲੀਵੁੱਡ ਅਭਿਨੇਤਰੀ ਨਰਗਿਸ ਫਾਖਰੀ Nargir Fakhri ਦੇ ਵਿਚ ਇਕ ਸੁੰਦਰ ਅਤੇ ਸ਼ਾਂਤ ਪਿਆਰ ਦੀ ਕਹਾਣੀ ਦਿਖਾਈ ਗਈ ਹੈ |

ਹਾਲਾਂਕਿ ਇਹ ਨਰਗਿਸ ਦੀ ਪਹਿਲੀ ਪੰਜਾਬੀ ਮਿਊਜ਼ਿਕ ਵੀਡੀਓ ਨਹੀਂ ਹੈ, ਪਰ ਇਹ ਉਨ੍ਹਾਂ ਦੇ ਪਹਿਲੇ ਕੰਮ ਤੋਂ ਬਿਲਕੁਲ ਵੱਖਰੀ ਹੈ | ਨਰਗਿਸ ਨੇ ਹਾਲ ਹੀ ਵਿਚ ਡਾ. ਜ਼ਿਊਸ ਅਤੇ ਜ਼ੋਰਾ ਰੰਧਾਵਾ ਦੀ ਮਿਊਜ਼ਿਕ ਵੀਡੀਓ, "ਵੂਫਰ" ਵਿਚ ਵੀ ਕੰਮ ਕੀਤਾ ਸੀ ਜਿਸ ਵਿਚ ਨਰਗਿਸ ਨੇ ਇਕ ਆਧੁਨਿਕ ਲੜਕੀ ਦੀ ਭੂਮਿਕਾ ਨੂੰ ਨਿਭਾਇਆ | ਦੂਜੇ ਪਾਸੇ "ਤੇਰੇ ਵਾਸਤੇ" ਲਈ ਅਭਿਨੇਤਰੀ ਨੂੰ ਕਲਾਸਿਕ ਲੁਕ ਦਿੱਖ ਵਿਚ ਦੇਖਿਆ ਗਿਆ ਹੈ | ਆਪਣੇ ਇਸ ਰੂਪ ਚ ਉਹ ਕਿਸੀ ਕਹਾਣੀ ਦੀ ਇਕ ਭਾਰਤੀ ਰਾਜਕੁਮਾਰੀ ਵਰਗੀ ਲਗ ਰਹੀ ਹੈ |

ਹਾਲ ਹੀ ਚ ਗਾਇਕ ਨੇ ਇਕ ਇੰਸਟਾਗ੍ਰਾਮ ਪੋਸਟ ਵਿਚ ਗੀਤ ਦੇ ਟੀਜ਼ਰ ਨੂੰ ਸਾਂਝਾ ਕਰਦੇ ਹੋਏ ਕਿਹਾ ਹੈ ਕਿ ਉਹ ਇਸ ਗੀਤ ਨੂੰ ਸੂਫੀ ਲੇਜੇਂਡ ਪਿਆਰੇ ਲਾਲ ਵਡਾਲੀ ਨੂੰ ਸਮਰਪਤ ਕਰਦਾ ਹਨ, ਜਿਨ੍ਹਾਂ ਦਾ ਦਿਲ ਦੇ ਦੌਰੇ ਕਾਰਨ ਹਾਲ ਹੀ ਵਿਚ ਦਿਹਾਂਤ ਹੋ ਗਿਆ ਸੀ |

We dedicate this Song to #PyareLalWadaliji the #Sufi Legend of our land who’s soul has departed from us. ?#Sartaaj

https://www.instagram.com/p/BgJz7nbn71s/

ਮਸ਼ਹੂਰ ਸੰਗੀਤ ਨਿਰਦੇਸ਼ਕ ਜਤਿੰਦਰ ਸ਼ਾਹ ਨੇ ਗਾਣੇ ਈ ਸੰਗੀਤ ਦਿੱਤਾ ਹੈ | ਗੀਤ ਬੋਲ ਆਪ ਸਤਿੰਦਰ ਸਰਤਾਜ ਨੇ ਲਿਖੇ ਹਨ |

New Song Of Satinder Sartaj With Nargis Fakhri: Tere Vaastey

Related Post