ਤਨਿਸ਼ਕ ਕੌਰ ਦੀ ਆਵਾਜ਼ 'ਚ ਗੀਤ 'ਤੇਰੀ ਮੇਰੀ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

By  Shaminder December 18th 2019 04:28 PM

ਤਨਿਸ਼ਕ ਕੌਰ ਦਾ ਨਵਾਂ ਗੀਤ 'ਤੇਰੀ ਮੇਰੀ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਤਨਿਸ਼ਕ ਨੇ ਆਪਣੀ ਬਹੁਤ ਹੀ ਖੂਬਸੂਰਤ ਆਵਾਜ਼ ਦੇ ਬਾਲ ਸ਼ਿੰਗਾਰਿਆ ਹੈ ।ਇਸ ਗੀਤ ਦੇ ਬੋਲ ਵਿੱਕੀ ਧਾਲੀਵਾਲ ਨੇ ਲਿਖੇ ਨੇ ਜਦਕਿ ਮਿਊਜ਼ਿਕ ਆਰ ਗੁਰੂ ਵੱਲੋਂ ਦਿੱਤਾ ਗਿਆ ਹੈ ।ਇਸ ਗੀਤ ਨੁੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਚਲਾਇਆ ਜਾ ਰਿਹਾ ਹੈ । ਇਸ ਗੀਤ ਦਾ ਵੀਡੀਓ ਹੈਰੀ ਸਿੰਘ ਅਤੇ ਪ੍ਰੀਤ ਸਿੰਘ ਵੱਲੋਂ ਬਣਾਇਆ ਗਿਆ ਹੈ ।

ਹੋਰ ਵੇਖੋ:ਆਰ ਗੁਰੂ, ਕੁਲਬੀਰ ਝਿੰਜਰ ਤੇ ਤਨਿਸ਼ਕ ਕੌਰ ‘ਕਸਮ ਖ਼ੁਦਾ ਦੀ’ ਹੋਇਆ ਰਿਲੀਜ਼, ਦੇਖੋ ਵੀਡੀਓ

ਇਸ ਤਨਿਸ਼ਕ ਕੌਰ ਅਤੇ ਉਨ੍ਹਾਂ ਦੇ ਸਾਥੀ ਕਲਾਕਾਰ 'ਤੇ ਫ਼ਿਲਮਾਇਆ ਗਿਆ ਹੈ । ਗੀਤ ਨੂੰ ਜੱਸ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ 'ਚ ਦੋ ਦਿਲਾਂ ਦੇ ਸੁਖਾਵੇਂ ਰਿਸ਼ਤੇ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਦੋਂ ਦਿਲਾਂ ਦੀ ਸਾਂਝ ਪੈਂਦੀ ਹੈ ਤੇ ਹਾਣ ਨੂੰ ਹਾਣੀ ਮਿਲਦਾ ਹੈ ਤਾਂ ਦੋ ਦਿਲ ਖਿੜ ਉੱਠਦੇ ਨੇ ।

Tanishq kaur new song teri meri Tanishq kaur new song teri meri

ਫਿਰ ਇੱਕ ਦੂਜੇ ਦੀਆਂ ਕਮੀਆਂ ਵੀ ਉਨ੍ਹਾਂ ਦੇ ਰਸਤੇ 'ਚ ਅੜਿੱਕਾ ਨਹੀਂ ਬਣਦੀਆਂ ।ਕਿਉਂਕਿ ਫਿਰ ਦੋਵਾਂ ਦੀ ਸਮਝ ਸਾਰੀਆਂ ਸਮੱਸਿਆਵਾਂ ਅਤੇ ਕਮਜ਼ੋਰੀਆਂ ਦਾ ਹੱਲ ਲੱਭ ਲੈਂਦੀ ਹੈ ਅਤੇ ਫਿਰ ਜ਼ਿੰਦਗੀ ਜੀਉਣਾ ਬਹੁਤ ਹੀ ਅਸਾਨ ਹੋ ਜਾਂਦਾ ਹੈ ।

 

 

Related Post