ਧੂਮਧਾਮ ਨਾਲ ਮਨਾਇਆ ਜਾ ਰਿਹਾ ਬਸੰਤ ਪੰਚਮੀ ਦਾ ਤਿਉਹਾਰ

By  Shaminder February 5th 2022 02:52 PM -- Updated: February 5th 2022 02:56 PM

ਬਸੰਤ ਪੰਚਮੀ (Basant Panchami) ਦਾ ਤਿਉਹਾਰ ਦੇਸ਼ ਭਰ 'ਚ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ । ਇਸ ਮੌਕੇ ਦੇਸ਼ ਭਰ 'ਚ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਗਿਆ । ਪੰਜਾਬ 'ਚ ਵੀ ਇਸ ਮੌਕੇ 'ਤੇ ਕਈ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਗਿਆ । ਇਸ ਦਿਨ ਮਾਂ ਸਰਸਵਤੀ ਦੀ ਪੂਜਾ ਵੀ ਕੀਤੀ ਗਈ । ਬਸੰਤ ਪੰਚਮੀ ਨੂੂੰ ਰੁੱਤ ਪਰਿਵਰਤਨ ਦਾ ਤਿਉਹਾਰ ਵੀ ਮੰਨਿਆ ਜਾਂਦਾ ਹੈ । ਇਸ ਦਿਨ ਤੋਂ ਪਾਲੇ ਤੋਂ ਨਿਜਾਤ ਮਿਲ ਜਾਂਦੀ ਹੈ ।

image From google

ਹੋਰ ਪੜ੍ਹੋ : ਅੱਜ ਦੇਸ਼ ਭਰ ‘ਚ ਮਨਾਇਆ ਜਾ ਰਿਹਾ ਹੈ ਬਸੰਤ ਪੰਚਮੀ ਦਾ ਤਿਉਹਾਰ, ਜਾਣੋ ਇਸ ਦਿਨ ਕਿਉਂ ਕੀਤੀ ਜਾਂਦੀ ਹੈ ਮਾਂ ਸਰਸਵਤੀ ਦੀ ਪੂਜਾ

ਇਸ ਦਿਨ ਪੀਲੇ ਕੱਪੜੇ ਪਾਉਣ ਦਾ ਰਿਵਾਜ਼ ਹੈ ਅਤੇ ਜ਼ਿਆਦਾਤਰ ਲੋਕ ਪੀਲੇ ਕੱਪੜੇ ਇਸ ਦਿਨ ਪਾਉਂਦੇ ਹਨ । ਇਸ ਦੇ ਨਾਲ ਹੀ ਪੀਲੇ ਚੌਲ ਤੇ ਮਿੱਠੇ ਪਕਵਾਨ ਘਰ 'ਚ ਬਣਾਏ ਜਾਂਦੇ ਹਨ । ਖੇਤਾਂ 'ਚ ਪੀਲੇ ਰੰਗ ਦੀ ਸਰੋਂ ਪੀਲੀ ਚਾਦਰ ਦਾ ਭੁਲੇਖਾ ਪਾਉਂਦੀ ਹੈ । ਇਸ ਦਿਨ ਗਿਆਨ ਦੀ ਦੇਵੀ ਸਰਸਵਤੀ ਦੀ ਪੂਜਾ ਵੀ ਕੀਤੀ ਜਾਂਦੀ ਹੈ ।

basant Panchmi image From google

ਕਿਉਂਕਿ ਸਰਸਵਤੀ ਨੂੰ ਵਿੱਦਿਆ, ਗਿਆਨ ਅਤੇ ਕਲਾ ਦੀ ਦੇਵੀ ਮੰਨਿਆ ਜਾਂਦਾ ਹੈ ।ਇਸ ਦਿਨ ਮਾਂ ਸਰਸਵਤੀ ਦੀ ਪੂਜਾ ਕਰਨ ਦੇ ਨਾਲ ਉਸ ਤੋਂ ਵਿਦਿਆ ਦਾ ਆਸ਼ੀਰਵਾਦ ਮੰਗਣਾ ਚਾਹੀਦਾ ਹੈ ।ਇਸ ਦਿਨ ਲੋਕ ਪਵਿੱਤਰ ਅਸਥਾਨਾਂ ਤੇ ਜਾ ਕੇ ਮੱਥਾ ਵੀ ਟੇਕਦੇ ਹਨ ਅਤੇ ਪਵਿੱਤਰ ਨਦੀਆਂ ਚ ਇਸ਼ਨਾਨ ਵੀ ਕਰਦੇ ਹਨ ।ਇਸ ਦਿਨ ਤੋਂ ਰੁੱਤ ਪਰਿਵਰਤਨ ਦੀ ਸ਼ੁਰੂਆਤ ਵੀ ਹੁੰਦੀ ਹੈ ਅਕਸਰ ਕਿਹਾ ਵੀ ਜਾਂਦਾ ਹੈ ਆਈ ਬਸੰਤ ਪਾਲਾ ਉਡੰਤ। ਸੋ ਆਪ ਸਭ ਨੂੰ ਵੀ ਇਸ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ।

Related Post