ਕੱਲ੍ਹ ਮਨਾਇਆ ਜਾਵੇਗਾ ਬਸੰਤ ਪੰਚਮੀ ਦਾ ਤਿਉਹਾਰ

By  Shaminder February 4th 2022 06:07 PM

ਕੱਲ੍ਹ ਨੂੰ ਦੇਸ਼ ਭਰ ਵਿਚ ਬਸੰਤ ਪੰਚਮੀ (Basant Panchmi)  ਦਾ ਤਿਉਹਾਰ ਮਨਾਇਆ ਜਾਵੇਗਾ । ਇਸ ਮੌਕੇ ਤੇ ਦੇਸ਼ ਭਰ 'ਚ ਕਈ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਪੰਜਾਬ 'ਚ ਵੀ ਇਸ ਮੌਕੇ ਤੇ ਕਈ ਮੇਲੇ ਲੱਗਦੇ ਹਨ ਅਤੇ ਲੋਕ ਧਾਰਮਿਕ ਅਸਥਾਨਾਂ 'ਤੇ ਜਾ ਕੇ ਮੱਥਾ ਟੇਕਦੇ ਹਨ ।ਇਸ ਤੋਂ ਇਲਾਵਾ ਪੀਲੇ ਰੰਗ ਦੇ ਚੌਲ ਬਣਾਏ ਜਾਂਦੇ ਹਨ । ਕੁੜੀਆਂ ਪੀਲੇ ਰੰਗ ਦੇ ਕੱਪੜੇ ਪਾਉਂਦੀਆਂ ਹਨ ਅਤੇ ਮੁੰਡੇ ਪੀਲੇ ਰੰਗ ਦੀਆਂ ਦਸਤਾਰਾਂ ਸਜਾਉਂਦੇ ਹਨ ।

ਇਸ ਦਿਨ ਗਿਆਨ ਦੀ ਦੇਵੀ ਮਾਤਾ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ ।ਮਾਤਾ ਸਰਸਵਤੀ ਦੀ ਪੂਜਾ ਦਾ ਦਿਨ ਹੈ। ਇਸ ਦਿਨ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਬਸੰਤ ਪੰਚਮੀ ਦੇ ਮੌਕੇ 'ਤੇ, ਵਿਸ਼ੇਸ਼ ਤੌਰ 'ਤੇ ਸਕੂਲਾਂ ਵਿੱਚ, ਗਿਆਨ, ਬੋਲੀ ਅਤੇ ਕਲਾ ਦੀ ਦੇਵੀ ਸਰਸਵਤੀ ਦੀ ਵਿਧੀਪੂਰਵਕ ਪੂਜਾ ਕੀਤੀ ਜਾਂਦੀ ਹੈ। ਮਾਂ ਸ਼ਾਰਦਾ ਸਰਸਵਤੀ ਵੰਦਨਾ, ਮੰਤਰ ਜਾਪ ਅਤੇ ਆਰਤੀ ਨਾਲ ਪ੍ਰਸੰਨ ਹੁੰਦੀ ਹੈ।

ਮਾਤਾ ਸਰਸਵਤੀ ਪੂਜਾ ਨਾਲ ਜੁੜੀ ਇੱਕ ਕਥਾ ਹੈ, ਜਿਸ ਵਿੱਚ ਮਾਂ ਸਰਸਵਤੀ ਦੇ ਪ੍ਰਗਟ ਹੋਣ ਦਾ ਵਰਣਨ ਮਿਲਦਾ ਹੈ। ਮਾਤਾ ਸਰਸਵਤੀ ਪੂਜਾ ਦੇ ਸਮੇਂ ਇਸ ਕਥਾ ਨੂੰ ਸੁਣ ਕੇ ਮਾਤਾ ਸ਼ਾਰਦਾ ਅਤਿ ਪ੍ਰਸੰਨ ਹੁੰਦੀ ਹੈ, ਗਿਆਨ ਵਿੱਚ ਵਾਧਾ, ਬੁੱਧੀ ਅਤੇ ਮਨੋਕਾਮਨਾਵਾਂ ਦੀ ਪੂਰਤੀ ਕਰਦੀ ਹੈ। ਪੰਜਾਬ 'ਚ ਇਸ ਤਿਉਹਾਰ ਨੂੰ ਬੜੇ ਹੀ ਚਾਅ ਤੇ ਉੇਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਨੂੰ ਰੁੱਤ ਪਰਿਵਰਤਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ । ਬਸੰਤ ਵਾਲੇ ਦਿਨ ਅਕਸਰ ਕਿਹਾ ਜਾਂਦਾ ਹੈ ਆਈ ਬਸੰਤ ਪਾਲਾ ਉਡੰਤ।

Related Post