ਤਸਵੀਰ ਵਿੱਚ ਦਿਖਾਈ ਦੇਣ ਵਾਲੀ ਇਹ ਬੱਚੀ ਹੈ ਅੱਜ ਦੀ ਮਸ਼ਹੂਰ ਪੰਜਾਬੀ ਅਦਾਕਾਰਾ, ਦੱਸੋ ਭਲਾ ਹੈ ਕੌਣ

By  Rupinder Kaler September 27th 2021 11:10 AM

ਬੀਤੇ ਦਿਨ ਕੌਮਾਂਤਰੀ ਧੀ ਦਿਵਸ ਤੇ ਵਾਮਿਕਾ ਗੱਬੀ (Wamiqa Gabbi) ਨੇ ਆਪਣੇ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫਾ ਦਿੱਤਾ । ਇਸ ਦਿਨ ਨੂੰ ਹੋਰ ਖਾਸ ਬਨਾਉਣ ਲਈ ਵਾਮਿਕਾ ਨੇ ਆਪਣੇ ਪ੍ਰਸ਼ੰਸਕਾਂ ਲਈ ਆਪਣੇ ਬਚਪਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਇਹਨਾਂ ਤਸਵੀਰਾਂ ਵਿੱਚ ਵਾਮਿਕਾ (Wamiqa Gabbi) ਦੇ ਨਾਲ ਉਸ ਦੇ ਮਾਪੇ ਵੀ ਨਜ਼ਰ ਆ ਰਹੇ ਹਨ । ਇਹਨਾਂ ਤਸਵੀਰਾਂ ਵਿੱਚ ਵਾਮਿਕਾ (Wamiqa Gabbi)  ਬਹੁਤ ਹੀ ਕਿਊਟ ਨਜ਼ਰ ਆ ਰਹੀ ਹੈ ।

Pic Courtesy: Instagram

ਹੋਰ ਪੜ੍ਹੋ :

ਕਿਸਾਨਾਂ ਵੱਲੋਂ ਭਾਰਤ ਬੰਦ ਦਾ ਸੱਦਾ, ਪੰਜਾਬੀ ਸਿਤਾਰਿਆਂ ਨੇ ਵੀ ਕੀਤਾ ਸਮਰਥਨ

Pic Courtesy: Instagram

 

ਇਹਨਾਂ ਤਸਵੀਰਾਂ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਉਹਨਾ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਇਹਨਾਂ ਤਸਵੀਰਾਂ ਤੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਵਾਮਿਕਾ (Wamiqa Gabbi)  ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਨਹੁਤ ਛੇਤੀ ਵਿਸ਼ਾਲ ਭਾਰਦਵਾਜ ਦੀ ਫਿਲਮ ‘ਖੂਫੀਆ' ਵਿੱਚ ਨਜ਼ਰ ਆਉਣ ਵਾਲੀ ਹੈ ।

 

View this post on Instagram

 

A post shared by Wamiqa Gabbi (@wamiqagabbi)

ਇਸ ਫ਼ਿਲਮ ਦਾ ਟੀਜ਼ਰ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ ਇਸ ਫਿਲਮ ਵਿੱਚ ਵਾਮਿਕਾ (Wamiqa Gabbi)  ਦੇ ਨਾਲ ਤੱਬੂ, ਅਲੀ ਫਜ਼ਲ, ਅਸ਼ੀਸ਼ ਵਿਦਿਆਰਥੀ ਮੁੱਖ ਭੂਮਿਕਾ ਵਿੱਚ ਹਨ। ਇਸ ਫਿਲਮ ਦਾ ਟੀਜ਼ਰ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਰਿਹਾ ਹੈ । ਖ਼ਬਰਾਂ ਦੀ ਮੰਨੀਏ ਤਾਂ ਇਹ ਫ਼ਿਲਮ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ ।

Related Post