ਕਿਸਾਨਾਂ ਦੀ ਮਦਦ ਕਰਨ ਵਾਲੇ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਸਰਕਾਰ, ਰਣਜੀਤ ਬਾਵਾ ਨੇ ਸ਼ੇਅਰ ਕੀਤੀ ਪੋਸਟ

By  Rupinder Kaler June 23rd 2021 05:49 PM -- Updated: June 23rd 2021 05:52 PM

ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਪਿਛਲੇ 7 ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ । ਕਿਸਾਨਾਂ ਦੇ ਇਸ ਪ੍ਰਦਰਸ਼ਨ ਨੂੰ ਲੈ ਕੇ ਗਾਇਕ ਰਣਜੀਤ ਬਾਵਾ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ । ਰਣਜੀਤ ਬਾਵਾ ਦੀ ਇਹ ਪੋਸਟ ਕਿਸਾਨ ਅੰਦੋਲਨ ਦੌਰਾਨ ਸੇਵਾ ਕਰਨ ਵਾਲੇ ਸਖਸ਼ ਲਈ ਪਾਈ ਗਈ ਹੈ । ਜਿਸ ਵਿੱਚ ਬਾਵਾ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਸਰਕਾਰ ਕਿਸਾਨਾਂ ਦੀ ਮਦਦ ਕਰਨ ਵਾਲੇ ਲੋਕਾਂ ਦੇ ਕੰਮ ‘ਚ ਰੁਕਾਵਟਾਂ ਖੜੀਆਂ ਕਰ ਰਹੀ ਹੈ ।

singer babbu maan, jasbir jassi and ranjit bawa Pic Courtesy: Instagram

ਹੋਰ ਪੜ੍ਹੋ :

ਇਨ੍ਹਾਂ ਚੀਜ਼ਾਂ ਦਾ ਇਸਤੇਮਾਲ ਕਰਕੇ ਕਬਜ਼ ਦੀ ਸਮੱਸਿਆ ਤੋਂ ਮਿਲੇਗੀ ਰਾਹਤ

ranjit bawa image from farmer protes

ਦਰਅਸਲ ਰਾਮ ਸਿੰਘ ਰਾਣਾ ਨਾਂ ਇੱਕ ਵਿਅਕਤੀ ਪਿਛਲੇ 7 ਮਹੀਨਿਆਂ ਤੋਂ ਕਿਸਾਨ ਅੰਦੋਲਨ ਕਈ ਤਰ੍ਹਾਂ ਦੀਆਂ ਸੇਵਾਵਾਂ ਨਿਭਾਅ ਰਹੇ ਹਨ ਜਿਵੇਂ ਕਿ ਪਾਣੀ, ਦੁੱਧ ਅਤੇ ਲੰਗਰ ਦੀ ਸੇਵਾ ਕਰ ਰਿਹਾ ਹੈ। ਰਾਮ ਸਿੰਘ ਰਾਣਾ ਦਾ ਸਰਹੱਦ ‘ਤੇ ਗੋਲਡਨ ਹੱਟ ਦਾ ਨਾਂ ਹੋਟਲ ਹੈ। ਉਹ ਤਿੰਨੇ ਬਾਰਡਰਾਂ ‘ਤੇ ਕਿਸਾਨਾਂ ਲਈ ਸੇਵਾ ਨਿਭਾਅ ਰਹੇ ਹਨ।

image of ranjit bawa on wedding stage show Pic Courtesy: Instagram

ਉੱਥੇ ਰਾਮ ਸਿੰਘ ਰਾਣਾ ਦਾ ਕੁਰੂਕਸ਼ੇਤਰ ‘ਚ ਦੂਜਾ ਹੋਟਲ ਵੀ ਮੌਜੂਦ ਹੈ, ਜਿੱਥੇ ਸਰਕਾਰ ਨੇ ਬੈਰੀਕੇਡ ਲਗਾ ਕੇ ਸੜਕ ਨੂੰ ਬੰਦ ਕਰ ਦਿੱਤਾ ਹੈ।

ਰਣਜੀਤ ਬਾਵਾ ਨੇ ਪੋਸਟ ਸਾਂਝੀ ਕਰਕੇ ਮੰਗ ਕੀਤੀ ਕਿ ਇਸ ਰਸਤੇ ਨੂੰ ਤੁਰੰਤ ਖੋਲ੍ਹੇ ਜਾਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਸਾਰੇ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਰਾਮ ਸਿੰਘ ਦਾ ਸਾਥ ਦੇਣ ਤਾਂ ਜੋ ਹੋਟਲ ਦਾ ਰਾਹ ਜਲਦੀ ਖੋਲਿ੍ਆ ਜਾ ਸਕੇ।

Related Post