ਮੁੱਖ ਮੰਤਰੀ ਨੇ ਦ ਗ੍ਰੇਟ ਖਲੀ ਨੂੰ ਦਿੱਤਾ ਘਰ ਆਉਣ ਦਾ ਨਿਓਤਾ, ਕਿਹਾ ਦੇਵਾਂਗੇ 500 ਰੁਪਿਆ, ਦੇਖੋ ਵੀਡੀਓ

By  Aaseen Khan February 11th 2019 03:42 PM

ਮੁੱਖ ਮੰਤਰੀ ਨੇ ਦ ਗ੍ਰੇਟ ਖਲੀ ਨੂੰ ਦਿੱਤਾ ਘਰ ਆਉਣ ਦਾ ਨਿਓਤਾ, ਕਿਹਾ ਦੇਵਾਂਗੇ 500 ਰੁਪਿਆ, ਦੇਖੋ ਵੀਡੀਓ : ਸ਼ੋਸ਼ਲ ਮੀਡੀਆ ਸਟਾਰ ਧਮਕ ਬੇਸ ਵਾਲਾ ਮੁੱਖ ਮੰਤਰੀ ਜਿਸ ਦੀ ਚਰਚਾ ਅੱਜ ਕੱਲ ਹਰ ਜਗ੍ਹਾ 'ਤੇ ਹੋ ਰਹੀ ਹੈ। ਮੁੱਖ ਮੰਤਰੀ ਪਿਛਲੇ ਦਿਨੀ ਰੈਸਲਰ ਦ ਗ੍ਰੇਟ ਖਲੀ (ਦਲੀਪ ਸਿੰਘ) ਨੂੰ ਮਿਲਣ ਉਹਨਾਂ ਦੀ CWE ਅਕੈਡਮੀ ਜਲੰਧਰ ਪਹੁੰਚਿਆ ਸੀ ਜਿਸ ਦੀਆਂ ਕਈ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ।

ਹੁਣ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਮੁੱਖ ਮੰਤਰੀ ਦ ਗ੍ਰੇਟ ਖਲੀ ਨੂੰ ਆਪਣੇ ਪਿੰਡ ਆਪਣੇ ਘਰ ਲੈ ਕੇ ਜਾਣ ਦੀ ਗੱਲ ਕਰ ਰਿਹਾ ਹੈ ਅਤੇ ਆਪਣੇ ਘਰ 'ਚ ਖਲੀ ਨੂੰ ਖਾਣਾ ਖਵਾਉਣ ਅਤੇ 500 ਰੁਪਿਆ ਦੇਣ ਦੀ ਗੱਲ ਕਹਿ ਰਿਹਾ ਹੈ। ਇਨ੍ਹਾਂ ਹੀ ਨਹੀਂ ਮੁੱਖ ਮੰਤਰੀ ਆਪਣੇ ਪਿੰਡ ਵਾਸੀਆਂ ਨੂੰ ਦ ਗ੍ਰੇਟ ਖਲੀ ਤੋਂ ਬਚ ਕੇ ਰਹਿਣ ਦੀ ਸਲਾਹ ਵੀ ਦੇ ਰਿਹਾ ਹੈ।

ਹੋਰ ਵੇਖੋ : ਵਾਰ ਵਾਰ ਸੁਣਨ ਲਈ ਮਜਬੂਰ ਕਰਦਾ ਹੈ ਸਰਤਾਜ ਦਾ ‘ਰਸੀਦ’ , ਦੇਖੋ ਵੀਡੀਓ

ਮੁੱਖ ਮੰਤਰੀ ਅਤੇ ਸੋਨੀ ਮਾਨ ਦੇ ਗਾਣੇ ਡੇਵਿਲ ਦੀ ਗੱਲ ਕਰੀਏ ਤਾਂ 10 ਫਰਵਰੀ ਨੂੰ ਗਾਣਾ ਰਿਲੀਜ਼ ਹੋ ਚੁੱਕਿਆ ਹੈ। ਡੇਵਿਲ ਗਾਣਾ ਲਗਾਤਾਰ ਹੀ ਯੂ ਟਿਊਬ 'ਤੇ ਟਰੈਂਡਿੰਗ ਲਿਸਟ 'ਚ ਨੰਬਰ 1 'ਤੇ ਬਣਿਆ ਹੋਇਆ ਹੈ। ਗਾਣੇ ਨੂੰ ਹੁਣ ਤੱਕ 30 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। 2 ਲੱਖ 39 ਹਜ਼ਾਰ ਤੋਂ ਵੱਧ ਲਾਈਕਜ਼ ਵੀ ਮਿਲ ਚੁੱਕੇ ਹਨ। ਹਜ਼ਾਰਾਂ ਹੀ ਲੋਕਾਂ ਵੱਲੋਂ ਗਾਣੇ 'ਤੇ ਕਮੈਂਟ ਕੀਤੇ ਜਾ ਰਹੇ ਹਨ।

Related Post