ਮਾਣਯੋਗ ਅਦਾਲਤ ਨੇ ਹਨੀ ਸਿੰਘ ਦੀ ਮੰਨੀ ਅਪੀਲ, ਘਰੇਲੂ ਹਿੰਸਾ ਦੇ ਮਾਮਲੇ ਵਿੱਚ ਹੋਈ ਸੁਣਵਾਈ

By  Rupinder Kaler September 28th 2021 05:50 PM

ਹਨੀ ਸਿੰਘ (honey-singh) ਖਿਲਾਫ ਉਹਨਾਂ ਦੀ ਪਤਨੀ ਵੱਲੋਂ ਦਾਇਰ ਘਰੇਲੂ ਹਿੰਸਾ ਦੇ ਮਾਮਲੇ ਦੀ ਸੁਣਵਾਈ ਹੋਈ ਹੈ । ਹਨੀ ਸਿੰਘ ਦੀ ਅਪੀਲ ਤੇ ਹੁਣ ਉਹਨਾਂ ਦੇ ਇਸ ਮਾਮਲੇ ਦੀ ਸੁਣਵਾਈ ਬੰਦ ਕਮਰੇ ਵਿਚ ਹੋਵੇਗੀ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਨੀ ਸਿੰਘ ਤਿੰਨ ਨੇ 3 ਸਤੰਬਰ ਨੂੰ ਇੱਕ ਅਪੀਲ ਕਰਕੇ ਉਹਨਾਂ ਦੇ ਮਾਮਲੇ ਦੀ ਸੁਣਵਾਈ ਬੰਦ ਕਮਰੇ ਵਿੱਚ ਕਰਨ ਦੀ ਮੰਗ ਕੀਤੀ ਸੀ ।

Pic Courtesy: Instagram

ਹੋਰ ਪੜ੍ਹੋ :

ਸਿਹਤ ਠੀਕ ਨਾ ਹੋਣ ਕਰਕੇ ਗਾਇਕਾ ਅਫਸਾਨਾ ਖ਼ਾਨ ਨੇ ‘ਬਿੱਗ ਬੌਸ 15’ ਨੂੰ ਕਿਹਾ ਅਲਵਿਦਾ, ਪੋਸਟ ਪਾ ਕੇ ਪ੍ਰਸ਼ੰਸਕਾਂ ਤੋਂ ਮੰਗੀ ਮਾਫੀ

Pic Courtesy: Instagram

ਮੈਟਰੋਪੋਲੀਟਨ ਮੈਜਿਸਟ੍ਰੇਟ ਤਾਨੀਆ ਸਿੰਘ ਨੇ ਹਨੀ ਸਿੰਘ ਅਤੇ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾੜ ਤੋਂ ਸਹਿਮਤੀ ਲੈਣ ਤੋਂ ਬਾਅਦ ਇਹ ਆਦੇਸ਼ ਪਾਸ ਕੀਤਾ। ਜੱਜ ਨੇ ਕਿਹਾ, 'ਜੇਕਰ ਤੁਹਾਨੂੰ ਸੁਲ੍ਹਾ ਦੀ ਕੋਈ ਉਮੀਦ ਹੈ ਤਾਂ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।' ਮਹੱਤਵਪੂਰਨ ਗੱਲ ਇਹ ਹੈ ਕਿ ਸ਼ਾਲਿਨੀ ਨੇ ਪਤੀ ਹਨੀ ਸਿੰਘ ਦੇ ਖਿਲਾਫ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਅਤੇ 20 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।

Pic Courtesy: Instagram

ਹਿਰਦੇਸ਼ ਸਿੰਘ ਉਰਫ ਯੋ ਯੋ ਹਨੀ ਸਿੰਘ (honey-singh)  ਅਤੇ ਤਲਵਾੜ 23 ਜਨਵਰੀ 2011 ਨੂੰ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਤਲਵਾੜ ਨੇ ਆਪਣੀ ਪਟੀਸ਼ਨ ਵਿਚ ਦੋਸ਼ ਲਾਇਆ ਹੈ ਕਿ ਸਿੰਘ (honey-singh)  ਨੇ ਪਿਛਲੇ 10 ਸਾਲਾਂ ਵਿਚ ਉਸ ਨਾਲ ਸਰੀਰਕ ਤਸ਼ੱਦਦ ਕੀਤਾ ਸੀ। ਇਸ ਦੇ ਨਾਲ ਹੀ ਸਿੰਘ ਨੇ ਉਸ ਨਾਲ ਧੋਖਾ ਵੀ ਕੀਤਾ।

Related Post