ਕਪਿਲ ਦੇ ਸ਼ੋਅ 'ਚ ਸਲੀਮ ਖਾਨ ਨੇ ਸਲਮਾਨ ਖਾਨ ਦੇ ਖੋਲੇ ਕਈ ਰਾਜ਼, ਦੇਖੋ ਵੀਡਿਓ 

By  Rupinder Kaler December 28th 2018 01:47 PM

ਕਾਮੇਡੀਅਨ ਕਪਿਲ ਸ਼ਰਮਾ ਆਪਣੇ ਸ਼ੋਅ ਨਾਲ ਛੇਤੀ ਹੀ ਛੋਟੇ ਪਰਦੇ ਤੇ ਵਾਪਸੀ ਕਰਨ ਜਾ ਰਹੇ ਹਨ ।ਕਪਿਲ ਸ਼ਰਮਾ ਦੇ ਇਸ ਸ਼ੋਅ ਵਿੱਚ ਕਈ ਵੱਡੇ ਫਿਲਮੀ ਸਿਤਾਰੇ ਦਿਖਾਈ ਦੇਣਗੇ ਜਿਨ੍ਹਾਂ ਵਿੱਚੋਂ ਖ਼ਾਨ ਪਰਿਵਾਰ ਵੀ ਇੱਕ ਹੈ । ਕਪਿਲ ਸ਼ਰਮਾ ਦੇ ਇਸ ਸ਼ੋਅ ਦੇ ਹੁਣ ਤੱਕ ਕਈ ਪ੍ਰੋਮੋ ਰਿਲੀਜ਼ ਹੋ ਚੁੱਕੇ ਹਨ। ਪਰ ਜੋ ਤਾਜ਼ਾ ਪ੍ਰੋਮੋ ਜਾਰੀ ਹੋਇਆ ਹੈ । ਉਸ ਵਿੱਚ ਸਲੀਮ ਖਾਨ ਸਲਮਾਨ ਖਾਨ ਦੇ ਕਈ ਰਾਜ਼ ਖੋਲਦੇ ਹੋਏ ਨਜ਼ਰ ਆ ਰਹੇ ਹਨ ।

salim khan salim khan

ਇਸ ਪ੍ਰੋਮੋ ਵਿੱਚ ਸਲੀਮ ਖ਼ਾਨ, ਕਪਿਲ ਦੇ ਇੱਕ ਸਵਾਲ ਦਾ ਜਵਾਬ ਦਿੰਦੇ ਨਜ਼ਰ ਆ ਰਹੇ ਹਨ ਕਿ ਜਦੋਂ ਉਨ੍ਹਾਂ ਦੇ ਤਿੰਨੇ ਬੱਚੇ ਛੋਟੇ ਸੀ ਤਾਂ ਘਰ ਇੱਕ ਗਣੇਸ਼ ਨਾਂ ਦਾ ਇੱਕ ਵਿਆਕਤੀ ਆਉਂਦਾ ਸੀ। ਜਿਸ ਨੂੰ ਉਹਨਾ ਦੇ ਤਿੰਨੇ ਬੱਚੇ ਬਹੁਤ ਪਸੰਦ ਕਰਦੇ ਸਨ ਜਿਸ ਕਰਕੇ ਉਹਨਾਂ ਨੇ ਗਣੇਸ਼ ਦੀ ਸ਼ਿਨਾਖਤ ਕੀਤੀ ਤਾਂ ਖੁਲਾਸਾ ਹੋਇਆ ਕਿ ਤਿੰਨੇ ਬੱਚੇ ਗਣੇਸ਼ ਤੋਂ ਪੇਪਰ ਲੀਕ ਕਰਵਾਉਂਦੇ ਸਨ ।

https://twitter.com/SonyTV/status/1077916488986705920

ਸਲੀਮ ਦੇ ਇਸ ਖੁਲਾਸੇ ਤੋਂ ਬਾਅਦ ਕਾਫੀ ਹਾਸਾ ਠੱਠਾ ਹੁੰਦਾ ਹੈ ਤੇ ਸੁਹੇਲ ਖਾਨ ਕਹਿੰਦੇ ਹਨ ਕਿ ਅੱਜ ਉਹਨਾਂ ਦੇ ਸਾਰੇ ਰਾਜ਼ ਖੁੱਲਣਗੇ । ਕਪਿਲ ਆਪਣੇ ਕਾਮੇਡੀ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਨਾਲ ਟੀਵੀ 'ਤੇ ਲੰਬੇ ਸਮੇਂ ਬਾਅਦ ਵਾਪਸੀ ਕਰ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਸ਼ੋਅ ਨਾਲ ਕਪਿਲ ਆਪਣੀ ਪਾਪੁਲੈਰਿਟੀ ਬਣਾਕੇ ਰੱਖ ਸਕਦੇ ਹਨ ਜਾਂ ਨਹੀਂ ।

Related Post