ਗਲ਼ੀਆਂ 'ਚੋਂ ਉੱਠ ਇਹਨਾਂ ਭਾਰਤੀਆਂ ਨੇ ਅਮਰੀਕਾ 'ਚ ਜਿੱਤਿਆ ਵਰਲਡ ਆਫ਼ ਡਾਂਸ, ਮਿਲਿਆ ਕਰੋੜਾਂ ਦਾ ਇਨਾਮ, ਦੇਖੋ ਵੀਡੀਓ

By  Aaseen Khan May 6th 2019 04:26 PM

ਗਲ਼ੀਆਂ 'ਚੋਂ ਉੱਠ ਇਹਨਾਂ ਭਾਰਤੀਆਂ ਨੇ ਅਮਰੀਕਾ 'ਚ ਜਿੱਤਿਆ ਵਰਲਡ ਆਫ਼ ਡਾਂਸ, ਮਿਲਿਆ ਕਰੋੜਾਂ ਦਾ ਇਨਾਮ, ਦੇਖੋ ਵੀਡੀਓ : ਕਹਿੰਦੇ ਨੇ ਭਾਰਤੀ ਦੁਨੀਆਂ ਦੇ ਜਿਸ ਵੀ ਕੋਨੇ 'ਚ ਜਾਂਦੇ ਹਨ ਆਪਣੇ ਚੰਗੇ ਕੰਮਾਂ ਨਾਲ ਛਾਪ ਜਰੂਰ ਛੱਡਦੇ ਹਨ। ਅਜਿਹਾ ਹੀ ਹੋਇਆ ਹੈ ਅਮਰੀਕਾ ਦੇ ਡਾਂਸ ਰਿਆਲਟੀ ਸ਼ੋਅ ਵਰਲਡ ਆਫ਼ ਡਾਂਸ 'ਚ ਜਿਸ ਦਾ ਖ਼ਿਤਾਬ ਇੱਕ ਭਾਰਤੀ ਡਾਂਸ ਗਰੁੱਪ ਨੇ ਆਪਣੇ ਨਾਮ ਕਰ ਲਿਆ ਹੈ।

 

View this post on Instagram

 

Now this is the PROUDEST moment for all of us. Thank you @kings_united_india for putting INDIA on top of the world of DANCE. love you guys and proud of you. Yayyyy baby. @suresh_kingsunited let’s partyyyy.

A post shared by Remo Dsouza (@remodsouza) on May 5, 2019 at 10:41pm PDT

ਮੁੰਬਈ ਦੇ ਹਿੱਪ-ਹਾਪ ਡਾਂਸ ਕਰਿਊ 'ਦ ਕਿੰਗ' ਨੇ ਆਪਣੀ ਸ਼ਾਨਦਾਰ ਡਾਂਸ ਪਰਫਾਰਮੈਂਸ ਨਾਲ ਸ਼ੋਅ ਦੀ ਜੱਜ ਜੈਨੀਫਰ ਲੋਪੇਜ਼ ਦਾ ਦਿਲ ਜਿੱਤ ਲਿਆ ਤੇ ਸ਼ੋਅ ਦੀ ਟ੍ਰਾਫ਼ੀ ਦੇ ਨਾਲ 1 ਮਿਲੀਅਨ ਡਾਲਰ ਯਾਨੀ ਭਾਰਤ ਦੇ ਹਿਸਾਬ ਨਾਲ ਲੱਗਭਗ 7 ਕਰੋੜ ਰੁਪਏ ਦਾ ਇਨਾਮ ਵੀ ਹਾਸਿਲ ਕੀਤਾ ਹੈ। ਸ਼ੋਅ ਨੂੰ ਜਿੱਤਣ ਵਾਲੇ 14 ਮੈਂਬਰਜ਼ ਦੀ ਟੀਮ 'ਚ ਸਾਰੇ ਮੈਂਬਰਜ਼ ਦੀ ਉਮਰ 17 ਤੋਂ 27 ਸਾਲ ਦੇ ਵਿੱਚ ਹੈ। ਇਹਨਾਂ ਸਾਰਿਆਂ ਨੇ ਤਿੰਨ ਮਹੀਨੇ ਚੱਲੇ ਇਸ ਸ਼ੋਅ 'ਚ ਸ਼ਾਨਦਾਰ ਪਰਫਾਰਮੈਂਸ ਨਾਲ ਜੱਜਾਂ ਅਤੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ।

 

View this post on Instagram

 

The @kings_united_india showed up to World Finals like full-on Indian gladiators! ⚔️?? How sick were those cinematic slo-mo tricks?! #WorldofDance

A post shared by World of Dance (@nbcworldofdance) on May 5, 2019 at 7:08pm PDT

'ਦ ਕਿੰਗ' ਦੇ ਨਾਮ ਨਾਲ ਮਸ਼ਹੂਰ ਡਾਂਸ ਗਰੁੱਪ ਨੇ ਡਾਂਸ ਸਟਾਈਲ ਹਿੱਪ-ਹਾਪ 'ਚ ਮਹਾਰਤ ਹਾਸਿਲ ਕੀਤੀ ਹੈ। ਇਹਨਾਂ ਦੇ ਸੰਘਰਸ਼ ਦੀ ਕਹਾਣੀ ਸਾਲ 2008 'ਚ ਮੁੰਬਈ ਦੀਆਂ ਗਲੀਆਂ 'ਚ ਸ਼ੁਰੂ ਹੋਈ ਸੀ। ਪਰ ਇਸ ਡਾਂਸ ਗਰੁੱਪ ਨੂੰ ਪਹਿਚਾਣ ਪਹਿਲੀ ਵਾਰ ਇੰਡੀਆਜ਼ ਗੌਟ ਟੇਲੈਂਟ ਦੇ ਸੀਜ਼ਨ 3 ਨੂੰ ਜਿੱਤ ਕੇ ਮਿਲੀ ਸੀ। ਉਹਨਾਂ ਨੇ ਸਾਲ 2015 'ਚ ਹਿੱਪ ਹਾਪ ਡਾਂਸ ਚੈਂਪੀਅਨਸ਼ਿਪ 'ਚ ਮੂਹਰਲੇ ਤਿੰਨ ਸਥਾਨਾਂ 'ਚ ਜਗ੍ਹਾ ਬਣਾਈ ਸੀ।

ਹੋਰ ਵੇਖੋ : ਬਲੈਕੀਆ ਤੋਂ ਬਾਅਦ ਡੀ.ਐੱਸ.ਪੀ. ਦੀ ਵਰਦੀ 'ਚ ਦੇਵ ਖਰੌੜ ਦੀ ਸਾਹਮਣੇ ਆਈ ਜ਼ਬਰਦਸਤ ਲੁੱਕ

 

View this post on Instagram

 

10 years of struggle, hard work, pain, sleepless nights, fear, sacrifices has been paid off finally! Yesterday’s hard work resulted in today’s victory!!!! With no time in hand, we had to make decision whether to participate or not and with just 10 days before the travel date, we cleared our travel documents and proceeded with our participation in WOD3 . Who knew that a group from India would reach the finals and emerge with the title of WORLD CHAMPIONS. But, we did it and converted our dream into reality with hard work and determination. It seems so surreal for us today and we are still unable to convince ourself that yes , We made it. We are so overwhelmed with the response We received through out the show . This makes us work even more harder for our future dreams. Special Thanks to our Choreogrpher @suresh_kingsunited ???⚔️?? The Team ? @karthik_thekings @ritesh_the_kings @shijin_thekings @chandanacharya @mohanpandey @sunnychatterjeey @pavankingsunited @prem_thekings @hardik.rawat @charles_thekings @pratik_thekings @rajadas_thekings @akshay_thekings @naidu_thekings @hritikkingsunited . . . . . #Thekings #Wod #WorldChampions #Wod3 #Worldofdance #Worldofdance3 #KingsUnited #thekingswod

A post shared by The Kings (@kings_united_india) on May 5, 2019 at 8:33pm PDT

ਇਸ ਗਰੁੱਪ ਦੇ ਸ਼ੋਅ ਜਿੱਤਣ ਦੀ ਵੀਡੀਓ ਰੈਮੋ ਡਿਸੂਜ਼ਾ ਨੇ ਸਾਂਝੀ ਕੀਤੀ ਹੈ ਜਿਸ 'ਚ ਜਿੱਤ ਦੇ ਐਲਾਨ ਤੋਂ ਬਾਅਦ ਗਰੁੱਪ ਦੇ ਸਾਰੇ ਮੈਂਬਰਜ਼ ਦੀਆਂ ਅੱਖਾਂ ਖ਼ੁਸ਼ੀ ਨਾਲ ਨਮ ਹੋ ਗਈਆਂ ਸਨ। ਅਮਰੀਕੀ ਸ਼ੋਅ ਦੇ ਇਸ ਸ਼ੋਅ ਦਾ ਫਿਨਾਲੇ ਪ੍ਰੋਗਰਾਮ ਐਤਵਾਰ ਨੂੰ ਕਰਵਾਇਆ ਗਿਆ ਸੀ।

Related Post