ਧਰਨੇ ‘ਤੇ ਜਾ ਰਹੇ ਕਿਸਾਨ ਭਰਾਵਾਂ ਲਈ ਹਰਿਆਣਾ ਦੇ ਲੋਕਾਂ ਨੇ ਲਾਇਆ ਡੀਜ਼ਲ ਦਾ ਲੰਗਰ

By  Shaminder December 10th 2020 04:09 PM

ਕਿਸਾਨਾਂ ਦੇ ਹੱਕ ‘ਚ ਹਰ ਕੋਈ ਅੱਗੇ ਆ ਰਿਹਾ ਹੈ । ਕਿਸਾਨਾਂ ਦੇ ਸਮਰਥਨ ‘ਚ ਜਿੱਥੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਸਮਰਥਨ ਕਰ ਰਹੇ ਹਨ, ਉੱਥੇ ਹੀ ਬਾਲੀਵੱੁੱਡ ਦੀਆਂ ਕਈ ਹਸਤੀਆਂ ਵੀ ਕਿਸਾਨਾਂ ਦੀ ਸਪੋਟ ‘ਚ ਅੱਗੇ ਆਈਆਂ ਹਨ । ਦਿੱਲੀ ‘ਚ ਧਰਨਾ ਦੇਣ ਜਾਣ ਵਾਲੇ ਕਿਸਾਨਾਂ ਦੇ ਲਈ ਕੁਰਕਸ਼ੇਤਰ ‘ਚ ਪੈਟਰੋਲ ਪੰਪ ਮਾਲਕਾਂ ਵੱਲੋਂ ਮੁਫਤ ‘ਚ ਡੀਜ਼ਲ ਪਾਇਆ ਜਾ ਰਿਹਾ ਹੈ ।

farmer protest

ਜਿਸ ਦਾ ਇੱਕ ਵੀਡੀਓ ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਪੈਟਰੋਲ ਪੰਪ ਮਾਲਕ ਦਾ ਕਹਿਣਾ ਹੈ ਕਿ ਜਿੰਨੇ ਵੀ ਕਿਸਾਨ ਟ੍ਰੈਕਟਰ ਟਰਾਲੀ ‘ਤੇ ਇਸ ਹਾਈਵੇ ‘ਤੇ ਗੁਜ਼ਰੇਗਾ ਉਹਨਾਂ ਕਿਸਾਨਾਂ ਨੂੰ ਮੁਫ਼ਤ ਡੀਜ਼ਲ ਦਿੱਤਾ ਜਾਵੇਗਾ । ਦੱਸ ਦਈਏ ਕਿ ਪੰਜਾਬ ਦੇ ਕਈ ਸ਼ਹਿਰਾਂ ‘ਚ ਵੀ ਇਸ ਤਰ੍ਹਾਂ ਦੇ ਲੰਗਰ ਲਗਾਏ ਗਏ ਹਨ ।

ਹੋਰ ਪੜ੍ਹੋ : ਜੱਸੀ ਗਿੱਲ ਅਤੇ ਬੱਬਲ ਰਾਏ ਵੀ ਕਿਸਾਨਾਂ ਦੇ ਧਰਨੇ ‘ਚ ਹੋਏ ਸ਼ਾਮਿਲ

farmer protest

ਇਸੇ ਤਹਿਤ ਬਟਾਲਾ-ਜਲੰਧਰ ਮੁੱਖ ਮਾਰਗ 'ਤੇ ਇਕ ਸੰਸਥਾ ਵਲੋਂ ਇਸ ਸੰਘਰਸ਼ 'ਚ ਸ਼ਾਮਿਲ ਹੋਣ ਵਾਲੇ ਹਰ ਰਾਹਗੀਰ ਨੂੰ ਫ੍ਰੀ ਪੈਟਰੋਲ ਅਤੇ ਡੀਜ਼ਲ ਦੀ ਸੇਵਾ ਦਿੱਤੀ ਜਾ ਰਹੀ ਹੈ।

free diesel

ਸੰਸਥਾ ਵਲੋਂ ਐਲਾਨ ਕੀਤਾ ਗਿਆ ਹੈ ਕਿ ਉਨ੍ਹਾਂ ਵਲੋਂ ਦਿੱਲੀ ਜਾਣ ਵਾਲੇ ਹਰ ਕਿਸੇ ਵਿਅਕਤੀ ਨੂੰ ਭਾਵੇਂ ਉਹ ਟਰੈਕਟਰ 'ਤੇ ਹੋਵੇ ਜਾ ਫਿਰ ਗੱਡੀ 'ਤੇ, ਉਸ ਨੂੰ ਫ੍ਰੀ ਪੈਟਰੋਲ ਅਤੇ ਡੀਜ਼ਲ ਪਵਾਇਆ ਜਾਵੇਗਾ।

 

View this post on Instagram

 

A post shared by Jassie Gill (@jassie.gill)

Related Post