ਦਿਵਿਆ ਦੱਤਾ ਵੱਲੋਂ ਸ਼ੇਅਰ ਕੀਤੀ ਤਸਵੀਰ ਦਾ ਖੂਬ ਬਣ ਰਿਹਾ ਹੈ ਮਜ਼ਾਕ

By  Rupinder Kaler April 13th 2021 12:34 PM

ਦਿਵਿਆ ਦੱਤਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਹਾਲ ਹੀ ਵਿੱਚ ਟਵਿੱਟਰ ਤੇ ਉਹਨਾਂ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਹੜੀ ਬਹੁਤ ਹੀ ਹਾਸੋਹੀਣੀ ਹੈ । ਇਸ ਤਸਵੀਰ ਨੂੰ ਦੇਖ ਕੇ ਹਰ ਕੋਈ ਕਮੈਂਟ ਕਰ ਰਿਹਾ ਹੈ । ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇਸ ਤਸਵੀਰ ਵਿਚ ਔਰਤ ਨੇ ਮਾਸਕ ਮੂੰਹ ‘ਤੇ ਲਾਉਣ ਦੀ ਬਜਾਏ ਜੂੜੇ ਨਾਲ ਬੰਨਿਆ ਹੈ ।

ਹੋਰ ਪੜ੍ਹੋ :

ਖਾਲਸਾ ਏਡ ਨੂੰ ਸੇਵਾ ਕਰਦੇ ਹੋਏ 22 ਸਾਲ ਹੋਏ ਪੂਰੇ, ਸੰਸਥਾ ਨੇ ਕੇਕ ਕੱਟ ਮਨਾਈ ਖੁਸ਼ੀ

ਸੋਸ਼ਲ ਮੀਡੀਆ 'ਤੇ ਇਸ ਤਸਵੀਰ ਦਾ ਖੂਬ ਮਜ਼ਾਕ ਵੀ ਬਣ ਰਿਹਾ ਹੈ । ਦੱਸ ਦੇਈਏ ਕਿ ਦਿਵਿਆ ਸਮੇਂ ਸਮੇਂ 'ਤੇ ਮਜ਼ਾਕੀਆ ਟਵੀਟ ਕਰਦੀ ਰਹਿੰਦੀ ਹੈ। ਦਿਵਿਆ ਦੱਤਾ ਦੀ ਇਸ ਫੋਟੋ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ, "ਰੱਬ ਜਾਣੇ ਅਜੇ ਹੋਰ ਕੀ ਕੀ ਵੇਖਣਾ ਹੈ।"ਲੋਕ ਇਸ ਪੋਸਟ 'ਤੇ ਆਪਣੀ ਜ਼ੋਰਦਾਰ ਫੀਡਬੈਕ ਦੇ ਰਹੇ ਹਨ।

ਇਕ ਉਪਭੋਗਤਾ ਨੇ ਲਿਖਿਆ, "ਉਹ ਇਕ ਔਰਤ ਹੈ, ਕੁਝ ਵੀ ਕਰ ਸਕਦੀ ਹੈ।" ਇਕ ਹੋਰ ਉਪਭੋਗਤਾ ਨੇ ਲਿਖਿਆ, "ਸਾਡੇ ਦੇਸ਼ ਦੀ ਮਹਾਨ ਔਰਤ ਮਾਸਕ ਦੀ ਸਹੀ ਵਰਤੋਂ ਕਰ ਰਹੀ ਹੈ। ਇਹ ਸਾਡੇ ਭਾਰਤ ਦੀ ਖੂਬਸੂਰਤੀ ਹੈ। ਸਾਡੇ ਦੇਸ਼ ਵਿਚ ਵਿਭਿੰਨਤਾ ਹਰ ਪਾਸੇ ਮਿਲਦੀ ਹੈ।"

pic.twitter.com/E02qkr9ExH

— Divya Dutta (@divyadutta25) April 12, 2021

Related Post