ਸਿਆਸੀ ਡਰਾਮੇ 'ਤੇ ਅਧਾਰਿਤ ਪਹਿਲੀ ਪੰਜਾਬੀ ਵੈਬ ਸੀਰੀਜ਼ ਚੌਸਰ ਦਿ ਪਾਵਰ ਗੇਮਜ਼ ਪੀਟੀਸੀ ਪਲੇਅ ਐਪ 'ਤੇ ਹੋਈ ਸਟ੍ਰੀਮ

By  Pushp Raj February 20th 2022 11:55 PM -- Updated: February 21st 2022 12:21 AM

ਪੀਟੀਸੀ ਨੈਟਵਰ ਜੋ ਕਿ ਆਪਣੇ ਦਰਸ਼ਕਾਂ ਦੇ ਮਨੋਰੰਜਨ 'ਚ ਕਦੇ ਵੀ ਕੋਈ ਕਮੀ ਨਹੀਂ ਆਉਣ ਦਿੰਦਾ ਹੈ। ਪੀਟੀਸੀ ਨੈਟਵਰਕ ਸਮੇਂ ਦੇ ਨਾਲ-ਨਾਲ ਮਨੋਰੰਜਨ ਦੇ ਹਰ ਰੰਗ ਆਪਣੇ ਦਰਸ਼ਕਾਂ ਦੇ ਲਈ ਪੇਸ਼ ਕਰਨ ਵਿੱਚ ਕਾਮਯਾਬ ਰਿਹਾ ਹੈ। ਇਸ  ਕਾਰਨ ਪੀਟੀਸੀ ਨੈਟਵਰਕ  ਵੈੱਬ ਸੀਰੀਜ਼ਾ ਦੇ ਦੌਰ ਵਿੱਚ ਪੰਜਾਬੀ ਮਨੋਰੰਜਨ ਜਗਤ ਦੀ ਪਹਿਲੀ ਦਮਦਾਰ ਤੇ ਸ਼ਾਨਦਾਰ ਵੈੱਬ ਸੀਰੀਜ਼ ਚੌਸਰ ਦਿ ਪਾਵਰ ਗੇਮਜ਼ ( Chausar - The Power Games) ਆਪਣੇ ਦਰਸ਼ਕਾਂ ਲਈ ਲੈ ਕੇ ਆਇਆ ਹੈ, ਜੋ ਕਿ ਸਿਆਸਤ ਦੇ ਰੰਗਾਂ ਨੂੰ ਬਖੂਬੀ ਬਿਆਨ ਕਰਦੀ ਹੈ।

 

ਪੰਜਾਬ 'ਚ ਮੌਜੂਦਾ ਸਮੇਂ ਚੋਣਾਂ ਦੇ ਮਾਹੌਲ ਨਾਲ ਤਾਲਮੇਲ ਰੱਖਦੇ ਹੋਏ ਆਪਣੇ ਆਪ ਨੂੰ ਇਕਸਾਰ ਕਰਦੇ ਹੋਏ, PTC ਨੈਟਵਰਕ ਆਪਣੇ ਓਟੀਟੀ ਪਲੇਟਫਾਰਮ ਪੀਟੀਸੀ ਪਲੇਅ ਐਪ 'ਤੇ 'ਚੌਸਰ - ਦਿ ਪਾਵਰ ਗੇਮਜ਼' ਨਾਲ ਆਪਣੇ ਨਵੀਨਤਮ ਮਾਸਟਰਪੀਸ ਨੂੰ ਪੇਸ਼ ਕਰ ਰਿਹਾ ਹੈ, ਜੋ ਹੁਣ ਤੱਕ ਦਾ ਸਭ ਤੋਂ ਜ਼ਬਰਦਸਤ ਪੰਜਾਬੀ ਸਿਆਸੀ ਡਰਾਮਾ ਹੈ।

ਇਹ ਹਾਈ ਪੌਲੀਟੀਕਲ ਸਿਆਸੀ ਵੈਬ ਸੀਰੀਜ਼ ਚੌਸਰ ਦਿ ਪਾਵਰ ਗੇਮਜ਼ ਪੀਟੀਸੀ ਪਲੇਅ ਐਪ 'ਤੇ ਸਟ੍ਰੀਮ ਹੋ ਚੁੱਕੀ ਹੈ। ਚੌਸਰ ਦਿ ਪਾਵਰ ਗੇਮਜ਼ ਇੱਕ ਪੰਜਾਬੀ ਵੈੱਬ ਸੀਰੀਜ਼ ਹੈ ਜੋ ਸਿਆਸੀ ਡਰਾਮੇ ਅਤੇ ਇਸ ਦੇ ਡੂੰਘੇ ਹਨੇਰੇ ਭੇਦਾਂ ਦੇ ਦੁਆਲੇ ਘੁੰਮਦੀ ਹੈ।

ਇਸ ਵੈੱਬ ਸੀਰੀਜ਼ ਦੇ ਐਲਾਨ ਤੋਂ ਬਾਅਦ, ਦਰਸ਼ਕਾਂ ਵਿੱਚ ਇਸ ਨੂੰ ਵੇਖਣ ਦੀ ਦਿਲਚਸਪੀ ਵੱਧ ਗਈ ਹੈ। ਹੁਣ ਦਰਸ਼ਕ ਪੀਟੀਸੀ ਪਲੇਅ ਐਪ ਰਾਹੀਂ ਇਸ ਵੈਬ ਸੀਰੀਜ਼ ਦਾ ਆਨੰਦ ਆਪਣੇ ਫੋਨ ਉੱਤੇ ਤੇ ਕਿਸੇ ਵੀ ਸਮੇਂ ਮਾਣ ਸਕਦੇ ਹਨ। ਉਹ ਇਸ ਨੂੰ ਡਾਊਨਲੋਡ ਕਰਕੇ ਵੀ ਵੇਖ ਸਕਦੇ ਹਨ।

 

10 ਐਪੀਸੋਡਸ ਵਾਲੀ ਇਹ ਵੈਬ ਸੀਰੀਜ਼ ਰਾਜਨੀਤੀ ਦੀ ਬਦਸੂਰਤ ਖੇਡ ਨੂੰ ਦਰਸਾਉਂਦੀ ਹੈ ਅਤੇ ਇਹ ਦਰਸਾਉਂਦੀ ਹੈ ਕਿ ਰਾਜਨੀਤੀ ਇਸ 'ਚ ਸ਼ਾਮਲ ਲੋਕਾਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। ਚੌਸਰ ਦਿ ਪਾਵਰ ਗੇਮਜ਼, ਬਿਨਾਂ ਸ਼ੱਕ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਪੰਜਾਬੀ ਆਨਲਾਈਨ ਪ੍ਰੋਗਰਾਮਾਂ ਵਿੱਚੋਂ ਇੱਕ ਹੈ।ਇਹ ਨਵੀਂ ਪੰਜਾਬੀ ਵੈਬ ਸੀਰੀਜ਼ ਵਿੱਚ ਰਾਜਨੀਤੀ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੀ ਹੈ।

ALSO READ IN ENGLISH:  'Chausar: The Power Games' STREAMING NOW on PTC PLAY App; Watch Now

ਹੁਣ ਤੁਸੀਂ ਵੀ ਪੀਟੀਸੀ ਪਲੇਅ ਐਪ ਉੱਤੇ ਤੁਸੀਂ ਇਸ ਲੜ੍ਹੀਵਾਰ ਵੈਬ ਸੀਰੀਜ਼ ਦੇ ਨਵੇਂ ਐਪੀਸੋਡ ਵੇਖ ਸਕੋਗੇ। ਸੋ ਦੇਖਣਾ ਨਾਂ ਭੁੱਲਣਾ ਪੀਟੀਸੀ ਪਲੇਅ ਐਪ ਉੱਤੇ ਨਵੀਂ ਪੰਜਾਬੀ ਵੈਬ ਸੀਰੀਜ਼ "ਚੌਸਰ" ਦਿ ਪਾਵਰ ਗੇਮਜ਼।

Related Post