ਕਿਸਾਨਾਂ ਦੀ ਜਿੱਤ ਨੂੰ ਸਮਰਪਿਤ ਗੀਤ ‘ਜਿੱਤ’ ਜੈਜ਼ੀ ਬੀ ਦੀ ਆਵਾਜ਼ ‘ਚ ਰਿਲੀਜ਼

By  Shaminder December 23rd 2021 01:03 PM

ਜੈਜ਼ੀ ਬੀ (Jazzy B)ਦਾ ਨਵਾਂ ਗੀਤ ‘ਜਿੱਤ’ (Jitt) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸੱਤੀ ਖੌਖੇਵਾਲੀਆ ਨੇ ਲਿਖੇ ਹਨ ਅਤੇ ਮਿਊਜ਼ਿਕ ਦੀਪ ਰੌਇਸ ਨੇ ਦਿੱਤਾ ਹੈ । ਇਸ ਗੀਤ ‘ਚ ਕਿਸਾਨਾਂ ਦੀ ਜਿੱਤ ਨੂੰ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਕਿਸਾਨਾਂ ਦੇ ਅਣਥੱਕ ਅੰਦੋਲਨ ਨੇ ਉਨ੍ਹਾਂ ਨੂੰ ਜਿੱਤ ਦਿਵਾਈ ਹੈ । ਇਸ ਦੇ ਨਾਲ ਹੀ ਇਸ ਗੀਤ ‘ਚ ਪੰਜਾਬੀਆਂ ਦੀ ਅਣਖ ਅਤੇ ਗੈਰਤ ਨੂੰ ਵੀ ਬਿਆਨ ਕੀਤਾ ਗਿਆ ਹੈ ਕਿ ਪਾਣੀ ਹਮੇਸ਼ਾ ਹੀ ਹੇਠਾਂ ਵੱਲ ਨੂੰ ਵਗਦਾ ਹੈ । ਇਸ ਅੰਦੋਲਨ ਨੇ ਨਾਂ ਸਿਰਫ ਹੰਕਾਰੀਆਂ ਦਾ ਹੰਕਾਰ ਤੋੜਿਆ ਹੈ ।

Jazzy b song image from Jazzy b song

ਹੋਰ ਪੜ੍ਹੋ : ਫ਼ਿਲਮ ‘83’ ਦੇ ਪ੍ਰੀਮੀਅਰ ਤੋਂ ਬਾਅਦ ਦਿਲਜੀਤ ਦੋਸਾਂਝ ਦੇ ਗਾਣੇ ‘ਤੇ ਨੱਚੇ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ, ਇਸ ਸਰਦਾਰ ਬੱਚੇ ਨਾਲ ਵੀ ਕੀਤੀ ਮਸਤੀ

ਦੱਸ ਦਈਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 19 ਨਵੰਬਰ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਸੀ ।ਜਿਸ ਤੋਂ ਬਾਅਦ ਕਿਸਾਨਾਂ ਨੇ ਬੀਤੇ ਦਿਨੀਂ ਅੰਦੋਲਨ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਸੀ ਅਤੇ ਘਰ ਵਾਪਸੀ ਕਰ ਲਈ ।

Jazzy b image From instagram

ਇਸ ਤੋਂ ਬਾਅਦ ਜਿੱਤ ਕੇ ਪਰਤੇ ਕਿਸਾਨਾਂ ਦਾ ਥਾਂ ਥਾਂ ‘ਤੇ ਭਰਵਾਂ ਸਵਾਗਤ ਕੀਤਾ ਗਿਆ ਸੀ । ਇਸ ਦੇ ਨਾਲ ਇਸ ਫਤਿਹ ਮਾਰਚ ਦੇ ਦੌਰਾਨ ਕਿਸਾਨਾਂ ਲਈ ਲੰਗਰ ਅਤੇ ਸਨਮਾਨ ਵੀ ਕੀਤਾ ਗਿਆ ਸੀ । ਕਿਸਾਨ ਪਿਛਲੇ ਇੱਕ ਸਾਲ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਧਰਨਾ ਪ੍ਰਦਰਸ਼ਨ ਕਰ ਰਹੇ ਸਨ । ਪਰ ਕਿਸਾਨਾਂ ਦੀਆਂ ਮੰਗਾਂ ‘ਤੇ ਸਰਕਾਰ ਦੇ ਵੱਲੋਂ ਕੋਈ ਵੀ ਵਿਚਾਰ ਨਹੀਂ ਸੀ ਕੀਤਾ ਗਿਆ ਸੀ । ਪਰ ਕਿਸਾਨਾਂ ਦਾ ਕਹਿਣਾ ਸੀ ਕਿ ਉਹ ਕਿਸੇ ਵੀ ਹਾਲਤ ‘ਚ ਉਦੋਂ ਤੱਕ ਆਪਣੇ ਘਰਾਂ ਨੁੰ ਨਹੀਂ ਮੁੜਨਗੇ ਜਦੋਂ ਤੱਕ ਇਹ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ । ਜਿਸ ਤੋਂ ਬਾਅਦ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣੇ ਪਏ ਸਨ । ਹਾਲਾਂਕਿ ਇਸ ਧਰਨੇ ਪ੍ਰਦਰਸ਼ਨ ਦੌਰਾਨ ਸੱਤ ਸੌ ਤੋਂ ਜ਼ਿਆਦਾ ਕਿਸਾਨਾਂ ਦੀ ਜਾਨ ਵੀ ਚਲੀ ਗਈ ਸੀ ।

 

View this post on Instagram

 

A post shared by Jazzy B (@jazzyb)

Related Post