ਕਿਸਾਨਾਂ ਦੇ ਧਰਨੇ ‘ਚ ਬਜ਼ੁਰਗ ਬੀਬੀਆਂ ਦਾ ਜਜ਼ਬਾ ਵੇਖਣ ਲਾਇਕ, ਬਜ਼ੁਰਗ ਬੀਬੀਆਂ ਦੀ ਸੇਵਾ ‘ਚ ਜੁਟੇ ਖਾਲਸਾ ਏਡ ਦੇ ਵਲੰਟੀਅਰ

By  Shaminder October 15th 2020 01:52 PM

ਕਿਸਾਨਾਂ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ‘ਚ ਧਰਨਾ ਪ੍ਰਦਰਸ਼ਨ ਜਾਰੀ ਹੈ । ਇਨ੍ਹਾਂ ਧਰਨਿਆਂ ‘ਚ ਬਜ਼ੁਰਗ ਬੀਬੀਆਂ ਦਾ ਜਜ਼ਬਾ ਵੀ ਵੇਖਣ ਲਾਇਕ ਹੈ । ਇਹ ਬਜ਼ੁਰਗ ਬੀਬੀਆਂ ਵੀ ਲਗਾਤਾਰ ਧਰਨਾ ਦੇ ਰਹੀਆਂ ਹਨ । ਪੰਜਾਬ ਦੇ ਵੱਖ-ਵੱਖ ਖੇਤਰਾਂ ‘ਚ ਧਰਨੇ ਚੱਲ ਰਹੇ ਹਨ ਅਤੇ ਇਨ੍ਹਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਸੇਵਾ ‘ਚ ਖਾਲਸਾ ਏਡ ਦੇ ਵਲੰਟੀਅਰ ਵੀ ਤਨ ਮਨ ਦੇ ਨਾਲ ਲੰਗਰ ਦੀ ਸੇਵਾ ‘ਚ ਜੁਟੇ ਹੋਏ ਹਨ ।

khalsa aid khalsa aid

ਖਾਲਸਾ ਏਡ ਵੱਲੋਂ ਪੰਜਾਬ ‘ਚ ਧਰਨੇ ਦਾ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ । ਜਿਸ ‘ਚ ਬਜ਼ੁਰਗ ਬੀਬੀਆਂ ਧਰਨੇ ‘ਤੇ ਬੈਠੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ ਅਤੇ ਉਨ੍ਹਾਂ ਦੇ ਧਰਨੇ ਵਾਲੀ ਜਗ੍ਹਾ ‘ਤੇ ਖਾਲਸਾ ਏਡ ਦੇ ਵਲੰਟੀਅਰ ਲੰਗਰ ਅਤੇ ਚਾਹ ਪਾਣੀ ਦੀ ਸੇਵਾ ਕਰ ਰਹੇ ਹਨ ।

ਹੋਰ ਪੜ੍ਹੋ  : ਮਨੁੱਖਤਾ ਦੀ ਸੇਵਾ ਕਰਨ ਵਾਲੇ ਖਾਲਸਾ ਏਡ ਦੇ ਸੀਈਓ ਰਵੀ ਸਿੰਘ ਨੇ ਕੋਰੋਨਾ ਵਾਇਰਸ ਨੂੰ ਹਰਾਇਆ

khalsa aid khalsa aid

ਖਾਲਸਾ ਏਡ ਦੇ ਇਸ ਉਪਰਾਲੇ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ । ਦੱਸ ਦਈਏ ਕਿ ਖਾਲਸਾ ਏਡ ਅਜਿਹੀ ਸੰਸਥਾ ਹੈ ਜੋ ਦੁਨੀਆ ਭਰ ‘ਚ ਆਪਣੀ ਸੇਵਾ ਲਈ ਜਾਣੀ ਜਾਂਦੀ ਹੈ ।

farmers-protest farmers-protest

ਬਿਪਤਾ ਦੀ ਕੋਈ ਘੜੀ ਹੋਵੇ ਤਾਂ ਸੰਸਥਾ ਦੇ ਵਲੰਟੀਅਰ ਸਭ ਤੋਂ ਪਹਿਲਾਂ ਸੇਵਾ ਲਈ ਮੌਜੂਦ ਹੁੰਦੇ ਹਨ ।

 

View this post on Instagram

 

ਸੇਵਾ ਜ਼ਾਰੀ ਹੈ .... ???? ਸੰਗਤਾਂ ਦੇ ਸਹਿਯੋਗ ਸਦਕਾ ਖਾਲਸਾ ਏਡ ਇੰਡੀਆ ਵੱਲੋਂ ਕਿਸਾਨਾਂ ਲਈ ਸੇਵਾ ਪਿਛਲੇ 10 ਦਿਨ ਤੋਂ ਨਿਰੰਤਰ ਜ਼ਾਰੀ ਹੈ ???? Sewa continues.....???? With the relentless support of the sangat, Khalsa Aid India has been providing water and langar to the farmers protesting across Punjab from the past 10 days consistently ????

A post shared by Khalsa Aid India (@khalsaaid_india) on Oct 14, 2020 at 8:51am PDT

Related Post