ਨਰਿੰਦਰ ਚੰਚਲ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਜਤਾਇਆ ਦੁੱਖ

By  Shaminder January 23rd 2021 02:08 PM

ਪ੍ਰਸਿੱਧ ਭਜਨ ਸਮਰਾਟ ਨਰਿੰਦਰ ਚੰਚਲ ਜਿਨ੍ਹਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਗਾਇਕਾਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਗਾਇਕ ਸੁਖਸ਼ਿੰਦਰ ਸ਼ਿੰਦਾ ਅਤੇ ਜਸਬੀਰ ਜੱਸੀ ਨੇ ਵੀ  ਉਨ੍ਹਾਂ ਦੀ ਤਸਵੀਰ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕਰਕੇ ਭਜਨ ਸਮਰਾਟ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ।

narender-chanchal

ਇਸ ਦੇ ਨਾਲ ਹੀ ਅਨੂਪ ਜਲੋਟਾ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ।

 

View this post on Instagram

 

A post shared by Sukshinder Shinda (@sukshindershinda)

'ਤੂਨੇ ਮੁਝੇ ਬੁਲਾਇਆ ਸ਼ੇਰਾਵਾਲੀਏ' ਵਰਗੇ ਬਿਹਤਰੀਨ ਭਜਨ ਗਾਣ ਵਾਲੇ ਨਰਿੰਦਰ ਚੰਚਲ ਦੀ ਤਬੀਅਤ ਕਾਫੀ ਦਿਨਾਂ ਤੋਂ ਖ਼ਰਾਬ ਚੱਲ ਰਹੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਅਪੋਲੋ ਹਸਪਤਾਲ 'ਚ ਐਡਮਿਟ ਕਰਵਾਇਆ ਗਿਆ ਸੀ, ਪਰ 80 ਸਾਲ ਦੀ ਉਮਰ 'ਚ ਨਰਿੰਦਰ ਚੰਚਲ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

ਹੋਰ ਪੜ੍ਹੋ : ਅਦਾਕਾਰ ਵਰੁਣ ਧਵਨ ਅਤੇ ਨਤਾਸ਼ਾ ਦਲਾਲ ਦੇ ਵਿਆਹ ਦੀਆਂ ਤਸਵੀਰਾਂ ਹੋਈਆਂ ਵਾਇਰਲ, 24 ਜਨਵਰੀ ਨੂੰ ਨਤਾਸ਼ਾ ਦਲਾਲ ਨਾਲ ਲੈਣਗੇ ਫੇਰੇ

narendra_chanchal

ਨਰਿੰਦਰ ਚੰਚਲ ਨੂੰ ਭਜਨ ਸਮਰਾਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਕਈ ਬਿਹਤਰੀਨ ਭਜਨਾਂ ਨੂੰ ਆਪਣੀ ਆਵਾਜ਼ ਦਿੱਤੀ ਸੀ

narendra

ਨਰਿੰਦਰ ਚੰਚਲ ਨੇ ਕਈ ਬਾਲੀਵੁੱਡ ਫਿਲਮਾਂ 'ਚ ਵੀ ਗਾਣੇ ਗਏ ਹਨ।

 

View this post on Instagram

 

A post shared by Jassi (@jassijasbir)

Related Post