ਹਰਵਿੰਦਰ ਹੈਰੀ ਦੇ ਗੀਤ ‘13 ਤਰੀਕ’ ਗੀਤ ਦਾ ਟੀਜ਼ਰ ਜਾਰੀ, ਸਰੋਤਿਆਂ ਨੂੰ ਆ ਰਿਹਾ ਪਸੰਦ
Shaminder
March 31st 2021 06:28 PM
ਹਰਵਿੰਦਰ ਹੈਰੀ ਦੇ ਗੀਤ ’13 ਤਰੀਕ’ ਦਾ ਟੀਜ਼ਰ ਜਾਰੀ ਹੋ ਚੁੱਕਿਆ ਹੈ । ਇਸ ਗੀਤ ਦਾ ਟੀਜ਼ਰ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ।ਇਹ ਇੱਕ ਰੋਮਾਂਟਿਕ ਗੀਤ ਹੈ, ਜਿਸ ਦੇ ਟੀਜ਼ਰ ‘ਚ ਇੱਕ ਨਵ-ਵਿਆਹੁਤਾ ਜੋੜੇ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੂਰਾ ਗੀਤ 2 ਅਪ੍ਰੈਲ, ਦਿਨ ਸ਼ੁੱਕਰਵਾਰ ਨੂੰ ਰਿਲੀਜ਼ ਕੀਤਾ ਜਾਵੇਗਾ ।
ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਸਰਵਣ ਕਰੋ ਭਾਈ ਸ਼ੁਭਦੀਪ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ

ਇਸ ਗੀਤ ਦੇ ਬੋਲ ਅਲਮਸਤ ਨੇ ਲਿਖੇ ਹਨ ਅਤੇ ਮਿਊੁਜ਼ਿਕ ਅਲਮਸਤ ਮਿਊਜ਼ਿਕ ਹੱਬ ਡਾਟ ਕੌਂਬੋ ਸਟੂਡੀਓ ਦਾ ਹੋਵੇਗਾ ਅਤੇ ਵੀਡੀਓ ਥੰਡਰ ਆਈ ਫ਼ਿਲਮਸ ਵੱਲੋਂ ਤਿਆਰ ਕੀਤਾ ਜਾਵੇਗਾ ।

ਇਸ ਗੀਤ ਦਾ ਟੀਜ਼ਰ ਪੀਟੀਸੀ ਪੰਜਾਬੀ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ । ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ ।ਫੀਚਰਿੰਗ ‘ਚ ਹਰਵਿੰਦਰ ਹੈਰੀ ਦੇ ਨਾਲ ਨਾਲ ਅਲਮਸਤ ਵੀ ਨਜ਼ਰ ਆਉਣਗੇ ।