ਸਾਡੇ ਸਮਾਜ ਦੇ ਹਰ ਪੱਖ ਨੂੰ ਬਿਆਨ ਕਰਦਾ ਹੈ ‘ਪੋਸਤੀ’ ਫ਼ਿਲਮ ਦਾ ਟੀਜ਼ਰ

By  Rupinder Kaler February 14th 2020 10:44 AM

‘ਪੋਸਤੀ’ ਫ਼ਿਲਮ ਦੇ ਵੱਖ ਵੱਖ ਕਿਰਦਾਰਾਂ ਦੇ ਪੋਸਟਰ ਜਾਰੀ ਕਰਨ ਤੋਂ ਬਾਅਦ ਆਖਿਰ ਇਸ ਫ਼ਿਲਮ ਦੇ ਨਿਰਮਾਤਾਵਾਂ ਨੇ ਫ਼ਿਲਮ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ । ਟੀਜ਼ਰ ਵਿੱਚ ਪ੍ਰਿੰਸ ਕੰਵਲਜੀਤ ਦਾ ਕਿਰਦਾਰ ਹਰ ਇੱਕ ਦੇ ਦਿਲ ਨੂੰ ਛੂਹ ਜਾਂਦਾ ਹੈ ।ਪ੍ਰਿੰਸ ਕੰਵਲਜੀਤ ਦਾ ਹਰ ਡਾਈਲੌਗ ਫ਼ਿਲਮ ਦੀ ਕਹਾਣੀ ਨੂੰ ਬਿਆਨ ਕਰ ਜਾਂਦਾ ਹੈ । ਇਸ ਫ਼ਿਲਮ ਵਿੱਚ ਸਾਡੇ ਸਮਾਜ ਦੇ ਹਰ ਪੱਖ ਨੂੰ ਦਿਖਾੳੇੁਣ ਦੀ ਕੋਸ਼ਿਸ਼ ਕੀਤੀ ਗਈ ਹੈ ।

https://www.instagram.com/p/B8K4nX6gutc/

ਪੋਸਤੀ ਫ਼ਿਲਮ ਦਾ ਇਹ ਟੀਜ਼ਰ ਫ਼ਿਲਮ ਦੇ ਹਰ ਕਿਰਦਾਰ ਨਾਲ ਛੋਟੀ ਜਿਹੀ ਪਹਿਚਾਣ ਕਰਵਾ ਜਾਂਦਾ ਹੈ । ਫ਼ਿਲਮ ਦਾ ਟੀਜ਼ਰ ਪੰਜਾਬੀ ਫ਼ਿਲਮਾਂ ਦੇਖਣ ਵਾਲਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ । ਇਸ ਟੀਜ਼ਰ ਨੇ ਲੋਕਾਂ ਦੀ ਉਤਸੁਕਤਾ ਵਧਾ ਦਿੱਤੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ‘ਅਸੀਸ’ ਫ਼ਿਲਮ ਤੋਂ ਬਾਅਦ ਰਾਣਾ ਰਣਬੀਰ ਦੇ ਨਿਰਦੇਸ਼ਨ ਵਿੱਚ ਇਹ ਦੂਜੀ ਫ਼ਿਲਮ ਹੈ ।

https://www.instagram.com/p/B8iEmf-Bkdm/

ਨਸ਼ਾਖੋਰੀ ਤੇ ਹੋਰ ਸਮਾਜਿਕ ਬੁਰਾਈਆਂ ਨੂੰ ਦਰਸਾਉਣ ਵਾਲੀ ਇਸ ਫ਼ਿਲਮ ਵਿੱਚ ਹਰ ਤਰ੍ਹਾਂ ਮਸਾਲਾ ਮੌਜੂਦ ਹੋਵੇਗਾ ਜਿਹੜਾ ਕਿਸੇ ਫ਼ਿਲਮ ਨੂੰ ਹਿੱਟ ਕਰਵਾਉਂਦਾ ਹੈ ।

https://www.instagram.com/p/B8EeAYyAD_7/

Related Post