ਗਾਇਕੀ ਵਿੱਚ ਪਾਕਿਸਤਾਨ ਦੀਆਂ ਇਹ ਕੁੜੀਆਂ ਗਾਇਕ ਜਸਟਿਨ ਬੀਬਰ ਨੂੰ ਵੀ ਫੇਲ ਕਰ ਦਿੰਦੀਆਂ ਹਨ, ਦੇਖੋ ਵੀਡਿਓ 

By  Rupinder Kaler December 29th 2018 02:20 PM -- Updated: December 29th 2018 03:54 PM

ਕਹਿੰਦੇ ਨੇ ਹਨ ਕਿ ਹੁਨਰ ਅਮੀਰੀ ਦੇਖ ਕੇ ਨਹੀਂ ਆਉਂਦਾ, ਅਜਿਹੇ ਹੀ ਹੁਨਰ ਦੀਆਂ ਮਾਹਿਰ ਹਨ ਪਾਕਿਸਤਾਨ ਦੀਆਂ ਦੋ ਕੁੜੀਆਂ ਜਿਹੜੀਆਂ ਅਨਪੜ੍ਹ ਹੋਣ ਦੇ ਬਾਵਜੂਦ, ਅੰਗਰੇਜ਼ੀ ਗਾਣੇ ਗਾਉਂਦੀਆਂ ਹਨ । ਅੰਗਰੇਜ਼ੀ ਗਾਣਿਆਂ ਤੇ ਇਹਨਾਂ ਦੋਹਾਂ ਕੁੜੀਆਂ ਦੀ ਏਨੀਂ ਪਕੜ ਹੈ ਕਿ ਜਸਟਿਨ ਬੀਬਰ ਨੂੰ ਵੀ ਇਹ ਕੁੜੀਆਂ ਫੇਲ ਕਰ ਦਿੰਦੀਆਂ ਹਨ । ਪਾਕਿਸਤਾਨ ਦੇ ਸ਼ਾਰਦਾ ਇਲਾਕੇ ਦੀਆਂ ਰਹਿਣ ਵਾਲੀ ਸਾਨੀਆ ਮੁਕੱਦਸ ਤੇ ਉਸ ਦੀ ਭੈਣ Saania ਗਾ ਵਜਾ ਕੇ ਘਰ ਗੁਜ਼ਾਰਾ ਚਲਾਉਂਦੀਆਂ ਹਨ ।

https://www.youtube.com/watch?v=ZY4goHL-i1E

ਉਹਨਾਂ ਦੇ ਗਾਣਿਆਂ ਦੀਆਂ ਕਈ ਵੀਡਿਓ ਸ਼ੋਸਲ ਮੀਡੀਆ ਤੇ ਕਾਫੀ ਵਾਇਰਲ ਹੁੰਦੀਆਂ ਹਨ । ਵਾਇਰਲ ਹੋਣ ਵਾਲੀਆਂ ਵੀਡਿਓ ਕਰਕੇ ਇਹਨਾਂ ਕੁੜੀਆਂ ਨੂੰ ਪਹਿਚਾਣ ਮਿਲਣ ਲੱਗੀ ਹੈ ਕਈ ਪਾਕਿਸਤਾਨੀ ਟੀਵੀ ਚੈਨਲ ਇਹਨਾਂ ਕੁੜੀਆਂ  ਨੂੰ ਦਿਖਾ ਕੇ ਆਪਣੀ ਟੀਆਰਪੀ ਵਧਾ ਰਹੇ ਹਨ । ਜਿਸ ਕਰਕੇ ਇਹਨਾਂ ਕੁੜੀਆਂ ਦੀ ਜ਼ਿੰਦਗੀ ਬਦਲ ਰਹੀ ਹੈ ।

https://www.youtube.com/watch?v=V-rp2u23hww

ਇਹਨਾਂ ਕੁੜੀਆਂ ਨੂੰ ਜਸਟਿਨ ਬੀਬਰ ਦੇ ਗਾਣੇ ਬੇਹਦ ਪਸੰਦ ਹਨ ਜਦੋਂ ਵੀ ਉਸ ਦਾ ਕੋਈ ਨਵਾਂ ਗਾਣਾ ਆਉਂਦਾ ਹੈ ਤਾਂ ਇਹ ਖੁਸ਼ੀ ਵਿੱਚ ਝੂਮ ਉਠਦੀਆਂ ਹਨ । ਇਹ ਕੁੜੀਆਂ ਪਹਿਲਾ ਜਸਟਿਨ ਬੀਬਰ ਦੇ ਗਾਣੇ ਨੂੰ ਉਰਦੂ ਵਿੱਚ ਲਿਖਦੀਆਂ ਹਨ ਤੇ ਬਾਅਦ ਵਿੱਚ ਇਹਨਾਂ ਗਾਣਿਆਂ ਨੂੰ ਗਾਉਂਦੀਆਂ ਹਨ । ਇਹਨਾਂ ਕੁੜੀਆਂ ਦੇ ਗਾਣੇ ਨੂੰ ਹਰ ਕੋਈ ਪਸੰਦ ਕਰਦਾ ਹੈ ਕਿਉਂਕਿ ਇਹ ਪਾਕਿਸਤਾਨ ਦੀਆਂ ਜਸਟਿਨ ਬੀਬਰ ਹਨ ।

https://www.youtube.com/watch?v=_I87zuhdkyQ

Related Post