ਪੰਜਾਬੀ ਇੰਡਸਟਰੀ ਨੂੰ ਪਿਆ ਵੱਡਾ ਘਾਟਾ ਇਸ ਅਦਾਕਾਰ ਦਾ ਹੋਇਆ ਦਿਹਾਂਤ, ਪਿਛਲੇ ਕਈ ਸਾਲਾਂ ਤੋਂ ਸਨ ਕੋਮਾ ’ਚ

By  Rupinder Kaler November 15th 2019 04:22 PM

ਪੰਜਾਬੀ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਹੈ ਕਿਉਂਕਿ ਅਦਾਕਾਰ ਨਰਿੰਦਰ ਜੱਟੂ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ । ਉਹਨਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸਕਾਂ ਤੇ ਟੀਵੀ ਤੇ ਫ਼ਿਲਮ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਉਹ ਪਿਛਲੇ ਕਈ ਸਾਲਾਂ ਤੋਂ ਕੋਮਾ 'ਚ ਸਨ ।

ਇਸ ਸਭ ਦੇ ਚਲਦੇ ਵੀਰਵਾਰ ਰਾਤ 12 ਵਜੇ ਦੇ ਕਰੀਬ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਨ੍ਹਾਂ ਦਾ ਸਸਕਾਰ ਸ਼ੁੱਕਰਵਾਰ ਦੁਪਹਿਰੇ ਇਕ ਵਜੇ ਕਰ ਦਿੱਤਾ ਗਿਆ। ਰੰਗਮੰਚ ਤੇ ਫਿਲਮ ਜਗਤ ਦੀਆਂ ਕਈ ਹਸਤੀਆਂ ਨੇ ਅਦਾਕਾਰ ਨਰਿੰਦਰ ਜੱਟੂ ਨੂੰ ਅੰਤਿਮ ਵਿਦਾੲਗੀ ਦਿੱਤੀ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਅਦਾਕਾਰ ਨਰਿੰਦਰ ਜੱਟੂ ਨੇ ਟੀਵੀ ਤੇ ਰੰਗਮੰਚ ਦੇ ਕਈ ਨਾਟਕਾਂ ਵਿੱਚ ਕੰਮ ਕੀਤਾ ਸੀ । ਉਹਨਾਂ ਦੇ ਨਿਭਾਏ ਕਿਰਦਾਰਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ।ਦੇਸ਼-ਵਿਦੇਸ਼ ਦੀਆਂ ਅਨੇਕਾਂ ਸਟੇਜਾਂ 'ਤੇ ਉਨ੍ਹਾਂ ਨੇ ਦਮਦਾਰ ਪੇਸ਼ਕਾਰੀਆਂ ਕਰ ਕੇ ਆਪਣੀ ਕਲਾ ਦਾ ਲੋਹਾ ਮਨਵਾਇਆ। ਉਹ ਆਪਣੇ ਪਿੱਛੇ ਪਤਨੀ ਜੋਤੀ ਜੱਟੂ ਤੇ ਧੀ ਗ਼ਜ਼ਲ ਜੱਟੂ ਛੱਡ ਗਏ ਹਨ ।

Related Post