ਗਾਇਕ ਗੈਰੀ ਸੰਧੂ ਦੇ ਕੱਪੜਿਆਂ ਦੇ ਸਟੋਰ ’ਚ ਲੱਖਾਂ ਦੀ ਚੋਰੀ

By  Rupinder Kaler October 21st 2019 04:15 PM

ਗਾਇਕ ਗੈਰੀ ਸੰਧੂ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ । ਗੈਰੀ ਸੰਧੂ ਚੋਰਾਂ ਦਾ ਸ਼ਿਕਾਰ ਬਣੇ ਹਨ । ਉਹਨਾਂ ਦੇ ਜਲੰਧਰ-ਦਿੱਲੀ ਨੈਸ਼ਨਲ ਹਾਈਵੇਅ ‘ਤੇ ਬਣੇ ਕੱਪੜਿਆਂ ਦੇ ਸਟੋਰ ਤੇ ਕਰੀਬ 22 ਲੱਖ ਰੁਪਏ ਦੇ ਡਿਜ਼ਾਇਨਰ ਕੱਪੜੇ ਤੇ 22 ਹਜ਼ਾਰ ਰੁਪਏ ਦੇ ਕੈਸ਼ ਦੀ ਚੋਰੀ ਹੋਈ ਹੈ ।ਖ਼ਬਰਾਂ ਦੀ ਮੰਨੀਏ ਤਾਂ ਕੱਪੜਿਆਂ ਦੇ ਸਟੋਰ ਵਿੱਚ ਚੋਰ ਰਾਤ 2:01 ਵਜੇ ਦਾਖਲ ਹੋਏ ਤੇ 40 ਮਿੰਟ ‘ਚ ਪੂਰੇ ਆਰਾਮ ਨਾਲ ਚੋਰੀ ਕਰ 12 ਬੋਰੀਆਂ ਵਿੱਚ ਕੱਪੜੇ ਭਰ ਕੇ ਲੈ ਗਏ।

https://www.instagram.com/p/B3bcnzkBPBq/

ਪੁਲਿਸ ਸ਼ੋਅਰੂਮ ਦੀ ਸੀਸੀਟੀਵੀ ਫੁਟੇਜ਼ ਦੇ ਆਧਾਰ ‘ਤੇ ਚੋਰਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਵਾਰਦਾਤ ਸ਼ਨੀਵਾਰ ਰਾਤ 2 ਵਜੇ ਦੀ ਹੈ। ਇਸ ਬਾਰੇ ਉਦੋਂ ਪਤਾ ਲੱਗਿਆ ਜਦੋਂ ਨਾਲ ਦੇ ਇੱਕ ਖੋਖੇ ਵਾਲੇ ਨੇ ਸ਼ੋਅਰੂਮ ਦੇ ਮੈਨੇਜਰ ਸੁਰਿੰਦਰ ਕੁਮਾਰ ਨੂੰ ਫੋਨ ਕਰ ਦੱਸਿਆ ਕਿ ਸ਼ੋਅਰੂਮ ਦਾ ਦਰਵਾਜ਼ਾ ਤਿੰਨ ਫੁੱਟ ਤਕ ਖੁੱਲ੍ਹਾ ਹੋਇਆ । ਜਿੱਥੇ ਚੋਰਾਂ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ, ਉੱਥੋਂ ਮਹਿਜ਼ 300 ਮੀਟਰ ਦੀ ਦੂਰੀ ‘ਤੇ ਹੀ ਪੁਲਿਸ ਦਾ ਨਾਕਾ ਹੈ।

https://www.instagram.com/p/B2qyDNZgyU2/

Related Post