ਬਦਾਮ ਖਾਣ ਦੇ ਹਨ ਬਹੁਤ ਫਾਇਦੇ, ਕਈ ਬਿਮਾਰੀਆਂ ਦਾ ਖਤਰਾ ਘਟਾਉਂਦਾ ਹੈ ਬਦਾਮ

By  Shaminder December 22nd 2020 06:08 PM

ਬਦਾਮ ਸਿਹਤ ਲਈ ਬਹੁਤ ਹੀ ਲਾਭਦਾਇਕ ਹੁੰਦੇ ਹਨ । ਸਰਦੀਆਂ ‘ਚ ਇਸ ਦਾ ਮਹੱਤਵ ਹੋਰ ਵੀ ਜ਼ਿਆਦਾ ਵਧ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਬਦਾਮ ਦੇ ਫਾਇਦਿਆਂ ਬਾਰੇ ਦੱਸਾਂਗੇ । ਬਾਦਾਮ ਵਿਟਾਮਿਨ-ਈ ਨਾਲ ਭਰਪੂਰ ਹੁੰਦਾ ਹੈ, ਜੋ ਅਲਜ਼ਾਈਮਰ ਦੀ ਬੀਮਾਰੀ, ਕੈਂਸਰ ਤੇ ਦਿਲ ਨਾਲ ਸਬੰਧਤ ਸਮੱਸਿਆਵਾਂ ਦਾ ਖ਼ਤਰਾ ਘੱਟ ਕਰਦਾ ਹੈ।

almond

ਖੋਜ ਮੁਤਾਬਕ ਮੁੱਠੀ ਭਰ ਬਾਦਾਮ ਕੈਲਸ਼ੀਅਮ, ਮੈਗਨੀਸ਼ੀਅਮ, ਮੈਗਨੀਜ਼, ਵਿਟਾਮਿਨ ਕੇ, ਪ੍ਰੋਟੀਨ, ਜ਼ਿੰਕ ਅਤੇ ਕਾੱਪਰ ਨਾਲ ਭਰਪੂਰ ਹੁੰਦਾ ਹੈ। ਇਹ ਸਭ ਮਨੁੱਖੀ ਸਰੀਰ ਅੰਦਰ ਹੱਡੀਆਂ ਨੂੰ ਮਜ਼ਬੂਤ ਬਣਾਉਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਹੋਰ ਪੜ੍ਹੋ : ਕਰਣ ਜੌਹਰ ਨੇ ਟਵੀਟ ਕਰਕੇ ਕੀਤਾ ਵੱਡਾ ਐਲਾਨ, ਮੋਦੀ ਨੂੰ ਕੀਤਾ ਟੈਗ

almond

ਬਾਦਾਮ ਵਿੱਚ ਮੌਜੂਦ ਫ਼ੈਟ ਦਾ ਹਿੱਸਾ ਸਰੀਰ ਅੰਦਰ ਚੰਗੇ ਮਾੜੇ ਕੋਲੈਸਟ੍ਰੌਲ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦਾ ਹੈ।

almond

ਰੋਜ਼ਾਨਾ ਬਾਦਾਮ ਖਾਣ ਨਾਲ ਭੁੱਖ ਘਟਦੀ ਹੈ ਤੇ ਇੰਝ ਵਜ਼ਨ ਘਟਾਉਣ ਵਿੱਚ ਮਦਦ ਮਿਲਦੀ ਹੈ। ਮੈਡੀਕਲ ਮਾਹਿਰਾਂ ਮੁਤਾਬਕ ਬਾਦਾਮ ਸਵੇਰ ਵੇਲੇ ਖਾਧੇ ਜਾਣ, ਤਾਂ ਜ਼ਿਆਦਾ ਫ਼ਾਇਦਾ ਹੁੰਦਾ ਹੈ। ਇਸ ਨਾਲ ਬਲੱਡ ਸ਼ੂਗਰ ਦਾ ਲੈਵਲ ਸੰਤੁਲਿਤ ਰਹਿੰਦਾ ਹੈ।

 

Related Post